PreetNama
ਫਿਲਮ-ਸੰਸਾਰ/Filmy

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ ‘ਤੇ ਬਣੇਗੀ ਵੈਬਸੀਰੀਜ਼

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਬਾਇਓਪਿਕ ‘ਤੇ ਵੈਬਸੀਰੀਜ਼ ਬਣੇਗੀ। ਆਲਮਾਇਟੀ ਮੋਸ਼ਨ ਪਿਕਚਰ ਨੇ ਮਹਾਨ ਸਿੱਖ ਜਰਨੈਲ ਹਰਿ ਸਿੰਘ ਨਲੂਆ ਦੀ ਬਾਇਓਪਿਕ ਦੇ ਅਧਿਕਾਰ ਖਰੀਦੇ ਹਨ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ‘ਚ ਇਕ ਜਰਨੈਲ ਸੀ ਅਤੇ ਉਨ੍ਹਾਂ ਦੀ ਜੀਵਨੀ ਵਿਨੀਤ ਨਲੂਆ ਨੇ ਲਿਖੀ ਹੈ ਜੋ ਹਰੀ ਸਿੰਘ ਨਲੂਆ ਦੇ ਅੰਸ਼ ‘ਚੋ ਹਨ। ਵੱਡੀ ਖੋਜ ਤੇ ਮੇਹਨਤ ਤੋਂ ਬਾਅਦ ਵਨੀਤ ਨੂੰ ਕਿਤਾਬ ਨੂੰ ਪੂਰਾ ਕਰਨ ਵਿੱਚ ਲਗਭਗ 12 ਸਾਲ ਦਾ ਸਮਾਂ ਲਗਿਆ।

ਬਾਇਓਪਿਕ ਨੂੰ ਮਹਾਨ ਜਰਨੈਲ ਦੇ ਜੀਵਨ ਦਾ ਸਭ ਤੋਂ ਪ੍ਰਮਾਣਿਕ ਲੇਖ ਮੰਨਿਆ ਜਾਂਦਾ ਹੈ। ਪ੍ਰੋਡਿਊਸਰ ਪ੍ਰਭਲੀਨ ਕੌਰ ਨਵੀਂ ਪ੍ਰਾਪਤੀ ਲਈ ਬਹੁਤ ਖੁਸ਼ ਹੈ ਅਤੇ ਉਸ ਦਾ ਦਾ ਕਹਿਣਾ ਹੈ, “ਸ. ਹਰੀ ਸਿੰਘ ਨਲੂਆ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨਾ ਕਿਸੇ ਵੀ ਸਿੱਖ ਲਈ ਸਭ ਤੋਂ ਵੱਡਾ ਮਾਣ ਹੈ। ਅਸੀਂ ਇਸ ਕਹਾਣੀ ਨਾਲ ਇਕ ਵੈੱਬ ਸੀਰੀਜ਼ ਅਤੇ ਇਕ ਫਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਲੋਕ ਉਨ੍ਹਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਸਲ ਸੁਪਰਹੀਰੋਜ਼ ‘ਤੇ ਵੀ ਮਾਣ ਕਰਨਗੇ।”
ਇਸ ਦੇ ਕਹਾਣੀਕਾਰ ਵਿਨੀਤ ਦਾ ਕਹਿਣਾ ਹੈ ਕਿ “ਸਰਦਾਰ ਹਰੀ ਸਿੰਘ ਨਲੂਆ ਪੰਦਰਾਂ ਸਾਲ ਅਫਗਾਨ ਸਾਮਰਾਜ ਦੇ ਨਾਲ ਖਾਲਸਾ ਜੀ (ਸਿੱਖ ਆਰਮੀ) ਦੇ ਕਮਾਂਡਰ-ਇਨ-ਚੀਫ਼ ਸੀ, ਰਾਈਟਸ ਹਾਸਿਲ ਕਰਨ ਵਾਲੀ Almighty motion picture ਬਾਰੇ ਗੱਲ ਕਰਦਿਆਂ, ਵਿਨੀਤ ਦਾ ਕਹਿਣਾ ਹੈ, “ਸਰਦਾਰ ਹਰੀ ਸਿੰਘ ਨਲੂਆ ਨੇ ਆਪਣਾ ਜੀਵਨ ਹੋਰਾਂ ਦੀ ਸੇਵਾ ‘ਚ ਸਮਰਪਿਤ ਕੀਤਾ ਸੀ। ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜਾ ਸ਼ਖਸ ਕਿਹੜੇ ਕਿਰਦਾਰ ‘ਚ ਨਜ਼ਰ ਆਵੇਗਾ।

Related posts

ਲੌਕਡਾਉਨ ਵਿਚ Tamanna Bhatia ਦੀਆਂ ਆਇਆ ਮੁੱਛਾਂ, ਦੇਖੋ ਵੀਡੀਓ

On Punjab

ਦੀਪ ਸਿੱਧੂ ਦੀ ਮੌਤ ਤੋਂ ਬਾਅਦ ‘ਅੰਦਰੋਂ ਟੁੱਟੀ’ ਗਰਲਫਰੈਂਡ ਰੀਨਾ ਰਾਏ, ਅਦਾਕਾਰ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਕਿਹਾ – ‘ਤੁਸੀਂ ਮੇਰੇ ਦਿਲ ਦੀ ਧੜਕਣ ਹੋ’

On Punjab

Pregnant Kareena Kapoor ਸ਼ਾਪਿੰਗ ਕਰਦੇ ਹੋਈ ਸਪਾਟ, ਸੋਸ਼ਲ ਮੀਡੀਆ ’ਤੇ ਛਾਇਆ ਅਦਾਕਾਰਾ ਦਾ ਮੈਟਰਨਿਟੀ ਲੁੱਕ, ਵੀਡੀਓ ਵਾਇਰਲ

On Punjab