PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਮਹਾਕੁੰਭ ਵਿਚ ਮਚੀ ਭਗਦੜ ਸਬੰਧੀ ਜਾਂਚ ਦੇ ਹੁਕਮ

ਪ੍ਰਯਾਗਰਾਜ: ਉੱਚ ਅਧਿਕਾਰੀਆਂ ਨੇ ਮਹਾਕੁੰਭ ਮੇਲਾ ਵਿੱਚ ਭਗਦੜ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਲੱਖਾਂ ਲੋਕ “ਪਵਿੱਤਰ ਇਸ਼ਨਾਨ” ਲਈ ਸੰਗਮ ਘਾਟ ’ਤੇ ਇਕੱਠੇ ਹੋਏ ਸਨ ਜਿਸ ਦੋਰਾਨ ਭਗਦੜ ਮਚ ਗਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮਹਾਂਕੁੰਭ ਵਿੱਚ ਭਗਦੜ ਮਚਣ ਕਾਰਨ 30 ਵਿਅਕਤੀ ਮਾਰੇ ਗਏ ਸਨ ਅਤੇ 90 ਜ਼ਖਮੀ ਹੋਏ ਸਨ, ਪਰ ਸੂਤਰਾਂ ਨੇ ਰਾਇਟਰਜ਼ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ ਸੀ।

ਇਸ ਦੌਰਾਨ ਕੁਝ ਗਵਾਹਾਂ ਨੇ ਇੱਕ ਵੱਡਾ ਧੱਕਾ ਹੋਣ ਦੀ ਗੱਲ ਕਹੀ ਜਿਸ ਕਾਰਨ ਸ਼ਰਧਾਲੂ ਇੱਕ ਦੂਜੇ ਉੱਤੇ ਡਿੱਗ ਪਏ। ਜਦੋਂ ਕਿ ਹੋਰਨਾਂ ਨੇ ਕਿਹਾ ਕਿ ਪਾਣੀ ਦੇ ਰਸਤੇ ਬੰਦ ਹੋਣ ਕਾਰਨ ਸੰਘਣੀ ਭੀੜ ਰੁਕ ਗਈ ਅਤੇ ਲੋਕ ਦਮ ਘੁੱਟਣ ਕਾਰਨ ਢਹਿ-ਢੇਰੀ ਹੋ ਗਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਦੇਰ ਰਾਤ ਪੱਤਰਕਾਰਾਂ ਨੂੰ ਕਿਹਾ, “ਸਰਕਾਰ ਨੇ ਫੈਸਲਾ ਕੀਤਾ ਹੈ ਕਿ ਘਟਨਾ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ, ਇਸ ਲਈ ਅਸੀਂ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।”

ਉਨ੍ਹਾਂ ਕਿਹਾ, “ਨਿਆਂਇਕ ਕਮਿਸ਼ਨ ਪੂਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਇੱਕ ਸਮਾਂ ਸੀਮਾ ਦੇ ਅੰਦਰ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਸੌਂਪੇਗਾ।” ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਤਿੰਨ ਪਵਿੱਤਰ ਨਦੀਆਂ ਦੇ ਸੰਗਮ ’ਤੇ 76 ਮਿਲੀਅਨ ਤੋਂ ਵੱਧ ਲੋਕਾਂ ਨੇ ਬੁੱਧਵਾਰ ਨੂੰ ਰਾਤ 8 ਵਜੇ ਤੱਕ ਇਸ਼ਨਾਨ ਕੀਤਾ।

Related posts

ਕੌਣ ਬਣੇਗਾ ਪ੍ਰਧਾਨ ਮੰਤਰੀ ਮੋਦੀ ਦਾ ਉੱਤਰਾਧਿਕਾਰੀ, ਯੋਗੀ-ਸ਼ਾਹ ਜਾਂ ਗਡਕਰੀ?

On Punjab

ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ

On Punjab

ਕੇਜਰੀਵਾਲ, ਮਾਨ ਖ਼ਿਲਾਫ਼ 100 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ: ਵਰਮਾ

On Punjab