PreetNama
ਰਾਜਨੀਤੀ/Politics

ਮਹਾਂਰਾਸ਼ਟਰ ਮਾਮਲਾ: SC ਨੇ ਸਾਰੇ ਪੱਖਾਂ ਨੂੰ ਜਾਰੀ ਕੀਤਾ ਨੋਟਿਸ, ਕੱਲ ਹੋਵੇਗੀ ਸੁਣਵਾਈ

Maharashtra crisis: ਨਵੀਂ ਦਿੱਲੀ: ਮਹਾਂਰਾਸ਼ਟਰ ਵਿੱਚ ਨਵੀਂ ਬਣੀ ਸਰਕਾਰ ਨੂੰ ਲੈ ਕੇ ਤਕਰਾਰ ਜਾਰੀ ਹੈ । ਮਹਾਂਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਸੀ, ਜਿੱਥੇ ਭਾਜਪਾ ਨੇ NCP ਨਾਲ ਮਿਲ ਕੇ ਸਰਕਾਰ ਬਣਾ ਲਈ । ਇਸਦੇ ਨਾਲ ਹੀ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਵੱਲੋਂ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਤੇ NCP ਦੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ ਸੀ ।

ਮਹਾਂਰਾਸ਼ਟਰ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਸ਼ਿਵ ਸੈਨਾ-ਕਾਂਗਰਸ ਅਤੇ NCP ਵੱਲੋਂ ਵਿਰੋਧ ਕੀਤਾ ਗਿਆ । ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ । ਇਸ ਮਾਮਲੇ ‘ਤੇ ਐਤਵਾਰ ਯਾਨੀ ਕਿ ਅੱਜ ਜਸਟਿਸ ਐੱਨ.ਵੀ. ਰਮਨਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਵੱਲੋਂ ਸੁਣਵਾਈ ਕੀਤੀ ਗਈ ।

ਇਸ ਮਾਮਲੇ ਵਿੱਚ ਸ਼ਿਵ ਸੈਨਾ-ਕਾਂਗਰਸ ਅਤੇ NCP ਵਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂੰ ਸਿੰਘਵੀ ਵੱਲੋਂ ਜਲਦ ਬਹੁਮਤ ਪਰੀਖਣ ਦੀ ਮੰਗ ਕੀਤੀ ਗਈ ਹੈ । ਉਥੇ ਹੀ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਭਾਜਪਾ ਵਲੋਂ ਆਪਣੀਆਂ ਦਲੀਲਾਂ ਰੱਖੀਆਂ ਗਈਆਂ । ਇਸ ਮਾਮਲੇ ਵਿੱਚ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸਾਰੇ ਪੱਖਾਂ-ਕੇਂਦਰ ਸਰਕਾਰ, ਮਹਾਂਰਾਸ਼ਟਰ ਦੇ ਸੀ.ਐੱਮ. ਦਵਿੰਦਰ ਫੜਨਵੀਸ, ਡਿਪਟੀ ਸੀ.ਐੱਮ. ਅਜੀਤ ਪਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।

ਇਸ ਮਾਮਲੇ ਵਿੱਚ ਕੋਰਟ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਫੜਨਵੀਸ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਸਮਰਥਨ ਪੱਤਰ ਦੀ ਕਾਪੀ ਕੋਰਟ ਵਿੱਚ ਪੇਸ਼ ਕਰਨ ਬਾਰੇ ਕਿਹਾ ਗਿਆ ਹੈ । ਹੁਣ ਇਸ ਮਾਮਲੇ ਦੀ ਸੁਣਵਾਈ ਕੱਲ ਭਾਵ ਸੋਮਵਾਰ ਨੂੰ ਮੁੜ 10:30 ਵਜੇ ਕੀਤੀ ਜਾਵੇਗੀ ।

Related posts

YES Bank ਸੰਕਟ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਤੁਹਾਡੇ ਪੈਸੇ ਸੁਰੱਖਿਅਤ, ਨਹੀਂ ਹੋਵੇਗਾ ਕੋਈ ਨੁਕਸਾਨ

On Punjab

WHO ਨੇ ਜਨਤਾ ਕਰਫਿਊ ਲਗਾਉਣ ‘ਤੇ ਕੀਤੀ ਪ੍ਰਧਾਨ ਮੰਤਰੀ ਦੀ ਸ਼ਲਾਘਾ

On Punjab

ਮਦੀਨਾ ਬੱਸ ਹਾਦਸਾ: ਭਿਆਨਕ ਹਾਦਸੇ ਵਿੱਚ ਡਰਾਈਵਰ ਨੇੜੇ ਬੈਠਾ ਸਿਰਫ਼ ਇੱਕ ਭਾਰਤੀ ਬਚਿਆ

On Punjab