PreetNama
ਖਬਰਾਂ/News

ਮਹਾਂਕੁੰਭ: ਯੋਗੀ ਨੇ ਮੰਤਰੀਆਂ ਨਾਲ ਤ੍ਰਿਵੇਣੀ ਸੰਗਮ ’ਚ ਕੀਤਾ ਇਸ਼ਨਾਨ

ਨਵੀਂ ਦਿੱਲੀ-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਮੇਲੇ ਦੌਰਾਨ ਅੱਜ ਯੂੁਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ। ਇਸ ਮੌਕੇ ਦੋਵੇਂ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ ਸਣੇ 54 ਮੰਤਰੀ, ਜਿਨ੍ਹਾਂ ਵਿੱਚ ਕੈਬਨਿਟ ਤੇ ਰਾਜ ਮੰਤਰੀ ਸ਼ਾਮਲ ਹਨ, ਉਨ੍ਹਾਂ ਦੇ ਨਾਲ ਸਨ। ਮੁੱਖ ਮੰਤਰੀ ਯੋਗੀ ਮੋਟਰਬੋਟ ਰਾਹੀਂ ਘਾਟ ’ਤੇ ਪੁੱਜੇ। ਗੰਗਾ ਘਾਟ ਜਾਂਦੇ ਸਮੇਂ ਉਨ੍ਹਾਂ ਨੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ।

ਇਸ਼ਨਾਨ ਕਰਨ ਤੋਂ ਪਹਿਲਾਂ ਪ੍ਰਯਾਗਰਾਜ ਦੇ ਤ੍ਰਿਵੇਣੀ ਕੰਪਲੈਕਸ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ’ਚ ਯਾਤਰੀਆਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਫ਼ੈਸਲੇ ਲਏ ਗਏ।

ਮੁੱਖ ਮੰਤਰੀ ਦਫ਼ਤਰ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਮੀਟਿੰਗ ਦੌਰਾਨ ਸੂਬੇ ’ਚ ਵਿਕਾਸ ਅਤੇ ਲੋਕ ਭਲਾਈ ਸਬੰਧੀ ਅਹਿਮ ਫ਼ੈਸਲੇ ਲਏ ਗਏ।’’ ਦੱਸਣਯੋਗ ਹੈ ਕਿ ਪਹਿਲਾਂ ਇਹ ਮੀਟਿੰਗ ਮੇਲਾ ਅਥਾਰਟੀ ਆਡੀਟੋਰੀਅਮ ’ਚ ਹੋਣੀ ਸੀ ਪਰ ਵੀਆਈਪੀ ਸੁਰੱਖਿਆ ਕਾਰਨ ਸ਼ਰਧਾਲੂਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਮੀਟਿੰਗ ਦਾ ਸਥਾਨ ਬਦਲ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਸਾਰੇ ਮੰਤਰੀ ਮੋਟਰਬੋਟਾਂ ਰਾਹੀਂ ਤ੍ਰਿਵੇਣੀ ਸੰਗਮ ਵਿਖੇ ਪਹੁੰਚੇ। ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੇ ਉਥੇ ਪੂਜਾ ਕੀਤੀ ਤੇ ਸੰਗਮ ’ਚ ਇਸ਼ਨਾਨ ਕੀਤਾ। ਜ਼ਿਕਰਯੋਗ ਹੈ ਕਿ ਕੁੰਭ-2019 ਤੋਂ ਬਾਅਦ ਇਹ ਦੂੁਜੀ ਵਾਰ ਹੈ ਜਦੋਂ ਯੂਪੀ ਕੈਬਨਿਟ ਦੀ ਮੀਟਿੰਗ ਸੰਗਮ ਸਿਟੀ ’ਚ ਹੋਈ ਹੈ।

Related posts

ਦਿੱਲੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ ਘਰ-ਘਰ ਜਾ ਕੇ ਪ੍ਰਚਾਰ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਨਵੇਂ ਵਰੇ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮ

Pritpal Kaur