81.43 F
New York, US
August 5, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਾਂਕੁੰਭ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਵੈਨ ਖੜ੍ਹੇ ਟਰੱਕ ਨਾਲ ਟਕਰਾਈ, ਚਾਰ ਮੌਤਾਂ

ਦਾਹੋਦ-ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿਚ ਪ੍ਰਯਾਗਰਾਜ ਦੇ ਮਹਾਂਕੁੰਭ ​​ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਆ ਰਹੀ ਸੈਲਾਨੀ ਵੈਨ ਦੇ ਹਾਈਵੇਅ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਇਹ ਹਾਦਸਾ ਇੰਦੌਰ-ਅਹਿਮਦਾਬਾਦ ਹਾਈਵੇਅ ’ਤੇ ਲਿਮਖੇੜਾ ਨੇੜੇ ਵੱਡੇ ਤੜਕੇ 2.15 ਵਜੇ ਦੇ ਕਰੀਬ ਵਾਪਰਿਆ।

ਅਧਿਕਾਰੀ ਨੇ ਕਿਹਾ ਕਿ 10 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੈਲਾਨੀ ਵੈਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਮ੍ਰਿਤਕਾਂ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਅਤੇ ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਦੇ ਰਹਿਣ ਵਾਲੇ ਸਨ।

ਪੁਲੀਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਦੇਵਰਾਜ ਨਕੁਮ (49) ਅਤੇ ਉਸ ਦੀ ਪਤਨੀ ਜਸੂਬਾ (47) ਦੋਵੇਂ ਅੰਕਲੇਸ਼ਵਰ ਤੋਂ ਹਨ, ਅਤੇ ਢੋਲਕਾ ਨਿਵਾਸੀ ਸਿਧਰਾਜ ਡਾਬੀ (32) ਅਤੇ ਰਮੇਸ਼ ਗੋਸਵਾਮੀ (47) ਵਜੋਂ ਹੋਈ ਹੈ।

Related posts

ਕਸ਼ਮੀਰ ਮਾਮਲੇ ‘ਚ ਕੌਮਾਂਤਰੀ ਸਾਥ ਨਾ ਮਿਲਣ ‘ਤੇ ਪਾਕਿਸਤਾਨ ਦਾ ਵੱਡਾ ਐਲਾਨ

On Punjab

ਨਵਜੋਤ ਸਿੱਧੂ ਦੇ ਬਾਗ਼ੀ ਸੁਰ, ਅਮਰਿੰਦਰ ਛੋਟੇ ਕੈਪਟਨ, ਸਾਡੇ ਕੈਪਟਨ ਰਾਹੁਲ

On Punjab

ਵਿਰਾਟ ਕੋਹਲੀ ਦੀ ਕਪਤਾਨੀ ’ਤੇ ਉੱਠੇ ਸਵਾਲ, ਗੰਭੀਰ ਬੋਲੇ-ਇਹ ਗੱਲ ਤਾਂ ਬਿਲਕੁਲ ਸਮਝ ਨਹੀਂ ਆਉਂਦੀ

On Punjab