ਜਲੰਧਰ- ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮਸੀਤਾਂ ਵਿਚ ਨਸ਼ੇ ਦੀ ਓਵਰਡੋਜ਼ ਕਰਕੇ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਨੌਜਵਾਨ ਸੁਖਜਿੰਦਰ ਸਿੰਘ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਬਰਾਮਦ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਨੌਜਵਾਨ ਦਾ ਐਤਵਾਰ ਨੂੰ ਹੀ ਪਿੰਡ ਵਿਚ ਸਸਕਾਰ ਕੀਤਾ ਗਿਆ। ਰਿਪੋਰਟਾਂ ਅਨੁਸਾਰ ਨੌਜਵਾਨ ਨੂੰ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਨੇ ਨਸ਼ਾ ਛੁਡਾਊ ਕੈਂਪ ਵਿੱਚ ਭੇਜਿਆ ਸੀ, ਪਰ ਉਸ ਦੀ ਲਾਸ਼ ਰਹੱਸਮਈ ਢੰਗ ਨਾਲ ਪਿੰਡ ਦੇ ਸੀਵਿਆਂ ਨੇੜਿਓਂ ਮਿਲੀ। ਸੁਲਤਾਨਪੁਰ ਲੋਧੀ ਥਾਣੇ ਦੀ ਐਸਐਚਓ ਸੋਨਮਦੀਪ ਕੌਰ ਨੇ ਕਿਹਾ, ‘‘ਨੌਜਵਾਨ ਦੀ ਮੌਤ ਬਾਰੇ ਸਾਨੂੰ ਕੋਈ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਮਿਲੀ। ਇਹ ਘਟਨਾ ਖ਼ਬਰਾਂ ਰਾਹੀਂ ਸਾਹਮਣੇ ਆਈ ਅਤੇ ਮ੍ਰਿਤਕ ਦੇ ਪਿਤਾ ਨਾਲ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਨੇ ਅੱਜ ਪੁਲੀਸ ਨੂੰ ਸੂਚਿਤ ਕੀਤੇ ਬਿਨਾਂ ਨੌਜਵਾਨ ਦਾ ਸਸਕਾਰ ਵੀ ਕਰ ਦਿੱਤਾ।’’
previous post