PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਲੇਸ਼ੀਆ ਨੂੰ ਹਰਾ ਕੇ ਸੁਲਤਾਨ ਆਫ਼ ਜੋਹਰ ਕੱਪ ਦੇ ਫਾਈਨਲ ਵਿੱਚ ਪੁੱਜਿਆ ਭਾਰਤ

ਮਲੇਸ਼ੀਆ- ਭਾਰਤ ਅੱਜ ਇੱਥੇ ਸੁਲਤਾਨ ਆਫ਼ ਜੋਹਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪੁੱਜਿਆ। ਭਾਰਤ ਵੱਲੋਂ ਗੁਰਜੋਤ ਸਿੰਘ ਨੇ 22ਵੇਂ ਮਿੰਟ ਅਤੇ ਸੌਰਭ ਆਨੰਦ ਕੁਸ਼ਵਾਹਾ ਨੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਿਆ ਤੇ ਭਾਰਤ ਦੀ ਜਿੱਤ ਪੱਕੀ ਕੀਤੀ। ਭਾਰਤ ਦਾ ਫਾਈਨਲ ਵਿਚ ਆਸਟਰੇਲੀਆ ਨਾਲ ਮੁਕਾਬਲਾ ਭਲਕੇ 18ਅਕਤੂਬਰ ਨੂੰ ਹੋਵੇਗਾ।

ਮਲੇਸ਼ੀਆ ਵੱਲੋਂ ਇਕਮਾਤਰ ਗੋਲ ਨਵੀਨੇਸ਼ ਪਨੀਕਰ ਨੇ 43ਵੇਂ ਮਿੰਟ ਵਿੱਚ ਕੀਤਾ। ਦੋਵੇਂ ਟੀਮਾਂ ਨੇ ਸ਼ੁਰੂਆਤ ਵਿੱਚ ਹਮਲਾਵਰ ਖੇਡ ਨਹੀਂ ਦਿਖਾਈ ਕਿਉਂਕਿ ਮੀਂਹ ਕਾਰਨ ਗਰਾਊਂਡ ਸਿੱਲਾ ਸੀ। ਭਾਰਤ ਨੇ ਬਾਅਦ ਵਿਚ ਗਰਾਊਂਡ ਸਾਫ ਹੋਣ ਤੋਂ ਬਾਅਦ ਹਮਲਾਵਰ ਖੇਡ ਦਿਖਾਈ ਅਤੇ ਲਗਾਤਾਰ ਦੋ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿਚ ਬਦਲਿਆ।

Related posts

ਹੈਦਰਾਬਾਦ ਗੈਂਗਰੇਪ ਮਾਮਲਾ : ਐਨਕਾਊਂਟਰ ਵਾਲੀ ਥਾਂ ‘ਤੇ ਉਮੜੀ ਭੀੜ , ਪੁਲਿਸ ਉੱਤੇ ਬਰਸਾਏ ਫੁੱਲ

On Punjab

ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਲਖਨਊ ‘ਚ ਕੇਸ ਦਰਜ਼

On Punjab

ਵੱਡਾ ਖੁਲਾਸਾ! ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਅਮਰੀਕਾ

On Punjab