74.44 F
New York, US
August 28, 2025
PreetNama
ਫਿਲਮ-ਸੰਸਾਰ/Filmy

ਮਲਾਇਕਾ ਅਰੋੜਾ ਦੇ ਇਸ ਗਾਊਨ ਦੀ ਹੋਰ ਰਹੀ ਹੈ ਹਰ ਪਾਸੇ ਚਰਚਾ,ਦੇਖੋ ਤਸਵੀਰਾਂ

malaika-arora-viral-gown-pics: ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ – ਨਾਲ ਆਪਣੇ ਅੰਦਾਜ਼ ਲਈ ਵੀ ਖੂਬ ਜਾਣੀ ਜਾਂਦੀ ਹੈ। ਫਿਟਨੈੱਸ ਦੇ ਮਾਮਲੇ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਮਲਾਇਕਾ ਅਰੋੜਾ ਅੱਜ ਵੀ ਦੂਜੀਆਂ ਬਾਲੀਵੁਡ ਅਦਾਕਾਰਾਂ ਨੂੰ ਟੱਕਰ ਦੇਣ ਦੀ ਹਿੰਮਤ ਰੱਖਦੀ ਹੈ। ਮਲਾਇਕਾ ਅਰੋੜਾ ਅੱਜ ਕੱਲ ਅਰਜੁਨ ਕਪੂਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਪਰ ਇਸ ਵਾਰ ਮਲਾਇਕਾ ਆਪਣੇ ਬਹੁਤ ਹੌਟ ਅਵਤਾਰ ਕਾਰਨ ਸੁਰਖੀਆਂ ਵਿੱਚ ਹੈ। ਉਹਨਾਂ ਨੇ ਲੀਵਾ ਮਿਸ ਦਿਵਾ 2020 ਦੇ ਗ੍ਰੈਂਡ ਫਿਨਾਲੇ ਲਈ ਮੇਜ਼ਬਾਨ ਵਲੋਂ ਇਕ ਪਹਿਰਾਵਾ ਪਾਇਆ ਸੀ ਜਿਸ ਵਿਚ ਉਹ ਯੈਲੋ ਰੰਗ ਦੇ ਇਸ ਗਾਊਨ ਵਿਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਮਲਾਇਕਾ ਅਰੋੜਾ ਦੀਆ ਇਹ ਤਸਵੀਰਾਂ ਸੋਸ਼ਲ ਮੀਡਿਆ ਤੇ ਛਾਇਆ ਹੋਈਆ ਹਨ। ਦਰਸ਼ਕਾਂ ਵਲੋਂ ਹਨ ਤਸਵੀਰਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਕੁਝ ਦਿਨ ਪਹਿਲਾਂ ਮਲਾਇਕਾ ਨੇ ਪਰਪਲ ਸ਼ਿਮਰੀ ਪੈਂਟ ਸੂਟ ਵਿਚ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਸਨ। ਜਿਸ ਵਿਚ ਉਹ ਬਿਨਾਂ ਕਮੀਜ਼ ਦੇ ਦਿਖਾਈ ਦਿੱਤੀ ਸੀ। ਇਹਨਾਂ ਤਸਵੀਰਾਂ ਨੂੰ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਮਲਾਇਕਾ ਆਪਣੇ ਬੋਲਡ ਬਲੈਕ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਸਾਰਵਜਨਿਕ ਤੌਰ ਉੱਤੇ ਸਵੀਕਾਰ ਕਰ ਲਿਆ ਹੈ। ਇੱਥੋਂ ਤੱਕ ਕਿ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਦੇ ਜਨਮਦਿਨ ਉੱਤੇ ਉਨ੍ਹਾਂ ਦੇ ਲਈ ਤਸਵੀਰ ਸ਼ੇਅਰ ਕਰ ਆਪਣਾ ਪਿਆਰ ਵੀ ਜਤਾਇਆ ਸੀ ਪਰ ਦੋਨਾਂ ਨੇ ਆਪਣੇ ਵਿਆਹ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਮਲਾਇਕਾ ਫਿਟਨੈੱਸ ਫ੍ਰੀਕ ਹੈ ਤੇ ਉਨ੍ਹਾਂ ਨੂੰ ਅਕਸਰ ਜਿੰਮ ਦੇ ਬਾਹਰ ਸਪਾਟ ਕੀਤਾ ਜਾਂਦਾ ਹੈ ਅਤੇ ਮੀਡੀਆ ਵੀ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਸਾਈਟ ਤੇ ਅਪਲੋਡ ਕਰਦਾ ਰਹਿੰਦਾ ਹੈ।ਮਲਾਇਕਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਹੈ।ਮਲਾਇਕਾ ਅਤੇ ਅਰਜੁਨ ਪਿਛਲੇ ਇੱਕ ਸਾਲ ਤੋਂ ਆਪਣੀ ਲਵ – ਲਾਇਫ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।

Related posts

ਇਸ ਅਦਾਕਾਰ ਨੂੰ ਮਿਲਿਆ ਬੈਸਟ ਫਿਲਮ ਦਾ ਆਸਕਰ ਐਵਾਰਡ

On Punjab

ਇਸ ਬਾਲੀਵੁਡ ਗਾਇਕ ਦੇ ਘਰ ਦੀ ਨੂੰਹ ਬਣੇਗੀ ਨੇਹਾ ਕੱਕੜ !

On Punjab

ਹਾਲੀਵੁੱਡ ਫ਼ਿਲਮ ‘ਐਵੈਂਜਰਸ’ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ ਕਮਾਏ 2100 ਕਰੋੜ

On Punjab