PreetNama
ਰਾਜਨੀਤੀ/Politics

ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਢਾਈ ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ, ‘ਆਪ’ ‘ਤੇ ਲਾਏ ਦੋਸ਼

 ਵਿਧਾਇਕ ਸੁਖਪਾਲ ਖਹਿਰਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਅੱਜ ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਰਿਹਾਅ ਕੀਤਾ ਗਿਆ। ਜੇਲ੍ਹ ਤੋਂ ਨਿਕਲਦਿਆਂ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਦੁਸ਼ਮਣਾਂ ਨੇ ਮੈਨੂੰ ਚੋਣ ਪ੍ਰਣਾਲੀ ਤੋਂ ਬਾਹਰ ਕਰਨ ਦਾ ਪੂਰਾ ਜ਼ੋਰ ਲਾਇਆ ਪਰ ਵਾਹਿਗੁਰੂ ਦੀ ਓਟ ਆਸਰੇ ਤੇ ਪਾਰਟੀ ਦੇ ਸਾਥ ਦੇ ਚਲਦਿਆਂ ਉਨ੍ਹਾਂ ਨੂੰ ਟਿਕਟ ਵੀ ਮਿਲੀ ਤੇ ਅੱਜ ਰਿਹਾਈ ਵੀ ਹੋਈ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਸਕੱਤਰ ਪੰਕਜ ਕੁਮਾਰ ਵੱਲੋਂ ਉਨ੍ਹਾਂ ਖ਼ਿਲਾਫ਼ ਝੂਠਾ ਬਿਆਨ ਦਿੱਤਾ ਗਿਆ ਤੇ ਇਸਦੇ ਨਾਲ ਹੀ ਪਾਰਟੀ ਨੇ ਦੋ ਕਰੋੜ ਦੀ ਰਾਸ਼ੀ ਇਕੱਠੀ ਕੀਤੀ ਪਰ ਸਾਰੇ ਝੂਠੇ ਦੋਸ਼ ਉਨ੍ਹਾਂ ਦੇ ਸਿਰ ਮੜ੍ਹ ਦਿੱਤੇ ਗਏ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂ ਹੈ ਪਰ ਬੇਗੁਨਾਹ ਹੋਣ ਦੇ ਬਾਵਜੂਦ ਢਾਈ ਮਹੀਨੇ ਤਕ ਜੇਲ੍ਹ ‘ਚ ਬੰਦ ਰੱਖਿਆ ਗਿਆ ਹੈ ਇਸ ਲਈ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਬਦਲਾਅ ਦੀ ਵੀ ਲੋੜ ਮਹਿਸੂਸ ਹੋ ਰਹੀ ਹੈ ਕਿਉਂਕਿ ਉਨ੍ਹਾਂ ਵਰਗੇ ਹੋਰ ਵੀ ਕਈ ਬੇਕਸੂਰ ਜੇਲ੍ਹ ਦੇ ਅੰਦਰ ਕਈ ਮਹੀਨਿਆਂ ਤੋਂ ਬੈਠੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਕੁਝ ਦੁਸ਼ਮਣ ਹਨ ਜੋ ਨਹੀਂ ਚਾਹੁੰਦੇ ਕਿ ਉਹ ਚੋਣ ਲੜਨ ਪਰ ਪਾਰਟੀ ਅਤੇ ਲੋਕਾਂ ਦੇ ਪਿਆਰ ਸਦਕਾ ਉਹ ਚੋਣ ਲੜ ਰਹੇ ਹਨ।

Related posts

ਬਰੈਂਪਟਨ: ਸਿੱਖ ਪਰਿਵਾਰ ਪੁੱਤ ਨੂੰ ਸਕੂਲ ਭੇਜਣ ਤੋਂ ਝਿਜਕਣ ਲੱਗਾ

On Punjab

ਆਪਣੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗੇ: ਪ੍ਰਧਾਨ ਮੰਤਰੀ ਮੋਦੀ

On Punjab

ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਸੀ, ਇਸ ਲਈ ਵੰਡਿਆ ਦੇਸ਼ : ਪ੍ਰਧਾਨ ਮੰਤਰੀ ਮੋਦੀ

On Punjab