PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨੀਪੁਰ ਵਿੱਚ ਗੋਲੀਆਂ ਮਾਰ ਕੇ ਚਾਰ ਲੋਕਾਂ ਦੀ ਹੱਤਿਆ

ਇੰਫਾਲ- ਮਨੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ 72 ਸਾਲਾ ਔਰਤ ਸਣੇ ਚਾਰ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ 2 ਵਜੇ ਦੇ ਕਰੀਬ ਮੋਂਗਜਾਂਗ ਪਿੰਡ ਨੇੜੇ ਹੋਇਆ ਜਦੋਂ ਪੀੜਤ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਮੋਂਗਜਾਂਗ ਚੂਰਾਚੰਦਪੁਰ ਤੋਂ ਲਗਪਗ ਸੱਤ ਕਿਲੋਮੀਟਰ ਦੂਰ ਹੈ। ਚੂਰਾਚੰਦਪੁਰ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਇੱਕ ਪੁਆਇੰਟ-ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਥੇਨਖੋਥਾਂਗ ਹਾਓਕਿਪ ਉਰਫ ਥਾਹਪੀ (48), ਸੇਖੋਗਿਨ (34), ਲੇਂਗੌਹਾਓ (35) ਅਤੇ ਫਲਹਿੰਗ (72) ਵਜੋਂ ਹੋਈ ਹੈ। ਘਟਨਾ ਸਥਾਨ ਤੋਂ 12 ਤੋਂ ਵੱਧ ਖਾਲੀ ਖੋਲ ਬਰਾਮਦ ਹੋਏ ਹਨ। ਹਾਲੇ ਤਕ ਕਿਸੇ ਵੀ ਦਹਿਸ਼ਤੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੇਜ ਦਿੱਤਾ ਗਿਆ ਹੈ।

Related posts

18,771 ਗੱਟੇ ਝੋਨਾ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਸ਼ੈਲਰ ਮਾਲਕ ਤੇ ਪਤਨੀ ਗ੍ਰਿਫ਼ਤਾਰ

On Punjab

ਸਪੀਕਰ ਨੇ ‘ਆਪ’ ਵਿਧਾਇਕਾਂ ਦੇ ਦਿੱਲੀ ਵਿਧਾਨ ਸਭਾ ’ਚ ਦਾਖ਼ਲੇ ’ਤੇ ਰੋਕ ਲਾਈ: ਆਤਿਸ਼ੀ

On Punjab

LIC ‘ਚ ਬੰਪਰ ਭਰਤੀ, ਸਾਢੇ 8 ਹਜ਼ਾਰ ਤੋਂ ਵੱਧ ਪੋਸਟਾਂ, 9 ਜੂਨ ਤਕ ਇੰਝ ਕਰੋ ਅਪਲਾਈ

On Punjab