PreetNama
ਖਾਸ-ਖਬਰਾਂ/Important News

ਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਕਸ਼ਮੀਰ, ਇੱਕ ਦੀ ਮੌਤ, ਦੋ ਜ਼ਖ਼ਮੀ

ਇਸਲਾਮਾਬਾਦ: ਮਕਬੂਜ਼ਾ ਕਸ਼ਮੀਰ ਦੇ ਮੀਰਪੁਰ ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨੇ ਫਿਰ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਸੀ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.8 ਮਾਪੀ ਗਈ। ਇਸ ਸਮੇਂ ਦੌਰਾਨ ਇੱਕ ਘਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਲੋਕ ਜ਼ਖਮੀ ਹੋਏ ਹਨ।

ARY ਨਿਊਜ਼ ਨੇ ਪਾਕਿਸਤਾਨੀ ਮੌਸਮ ਵਿਭਾਗ ਦਾ ਹਵਾਲਾ ਦਿੰਦੇ ਹੋਏ ਭੂਚਾਲ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ ‘ਤੇ ਦੱਸਿਆ ਹੈ। ਇਹ ਜੇਹਲਮ ਘਾਟੀ ਤੋਂ 15 ਕਿਲੋਮੀਟਰ ਉੱਤਰ-ਪੱਛਮ ਵੱਲ ਵੀ ਸੀ। ਇਹ ਝਟਕੇ ਮੀਰਪੁਰ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਵੇਰੇ 10.28 (ਪਾਕਿਸਤਾਨ ਟਾਈਮ) ‘ਤੇ ਦੋ ਤੋਂ ਤਿੰਨ ਸਕਿੰਟਾਂ ਲਈ ਮਹਿਸੂਸ ਕੀਤੇ ਗਏ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਆਏ ਭੂਚਾਲ ਕਾਰਨ ਇੱਕ ਘਰ ਢਹਿ ਗਿਆ, ਜਿਸ ਕਾਰਨ ਤਿੰਨ ਵਿਅਕਤੀ ਮਲਬੇ ਹੇਠ ਦੱਬੇ ਗਏ ਹਨ, ਦੋ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦੇਈਏ ਪਿਛਲੇ ਮਹੀਨੇ 24 ਸਤੰਬਰ ਨੂੰ ਵੀ PoK ਵਿੱਚ 5.8 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਸੀ ਤੇ 800 ਲੋਕ ਜ਼ਖ਼ਮੀ ਹੋਏ ਸੀ।

Related posts

ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ

On Punjab

ਚੀਨ ਵੱਲੋਂ ਭਾਰਤੀ ਸਰਹੱਦ ਨੇੜੇ ਬ੍ਰਹਮਪੁੱਤਰ ਉੱਤੇ ਡੈਮ ਬਣਾਉਣ ਨੂੰ ਮਨਜ਼ੂਰੀ

On Punjab

ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਲਈ ਪੁੱਠੀ ਗਿਣਤੀ ਸ਼ੁਰੂ

On Punjab