PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਵੱਲੋਂ ‘ਪ੍ਰਾਚੀਨ ਬੋਧੀ ਸਥਾਨ, ਸਾਰਨਾਥ’ ਸਾਲ 2025-26 ਲਈ UNESCO ਵਿਸ਼ਵ ਵਿਰਾਸਤ ਕੇਂਦਰ ਵਜੋਂ ਨਾਮਜ਼ਦ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਇਸ ਸਾਲ 2025-26 ਨਾਮਜ਼ਦਗੀ ਚੱਕਰ ਲਈ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ (UNESCO World Heritage Centre) ਵਜੋਂ ‘ਪ੍ਰਾਚੀਨ ਬੋਧੀ ਸਥਾਨ, ਸਾਰਨਾਥ’ (‘Ancient Buddhist Site, Sarnath’) ਸਿਰਲੇਖ ਵਾਲਾ ਇੱਕ ਡੋਜ਼ੀਅਰ ਸੌਂਪਿਆ ਹੈ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ ਹੈ।

ਉਨ੍ਹਾਂ ਤੋਂ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਲਈ ਤਜਵੀਜ਼ ਕੀਤੇ ਜਾ ਰਹੇ ਨਵੇਂ ਵਿਰਾਸਤੀ ਸਥਾਨਾਂ ਦੀ ਗਿਣਤੀ ਅਤੇ ਇਸ ਪ੍ਰਕਿਰਿਆ ਲਈ ਤੈਅ ਮਿਆਦ ਦੇ ਵੇਰਵੇ ਪੁੱਛੇ ਗਏ ਸਨ।

ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ, “ਇਸ ਸਾਲ, ‘ਪ੍ਰਾਚੀਨ ਬੋਧੀ ਸਥਾਨ, ਸਾਰਨਾਥ’ ਸਿਰਲੇਖ ਵਾਲਾ ਨਾਮਜ਼ਦਗੀ ਡੋਜ਼ੀਅਰ 2025-26 ਨਾਮਜ਼ਦਗੀ ਚੱਕਰ ਲਈ ਵਿਸ਼ਵ ਵਿਰਾਸਤ ਕੇਂਦਰ ਨੂੰ ਸੌਂਪਿਆ ਗਿਆ ਹੈ। ਸੰਚਾਲਨ ਦਿਸ਼ਾ-ਨਿਰਦੇਸ਼ਾਂ, 2024 ਦੇ ਅਨੁਸਾਰ, ਕਿਸੇ ਵੀ ਦਿੱਤੇ ਚੱਕਰ ਵਿੱਚ ਸ਼ਿਲਾਲੇਖ ਪ੍ਰਕਿਰਿਆ ਲਈ ਸਿਰਫ਼ ਇੱਕ ਜਾਇਦਾਦ ਨਾਮਜ਼ਦ ਕੀਤੀ ਜਾ ਸਕਦੀ ਹੈ।” ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਵਿੱਚ ਮਿਸਲ ਜਮ੍ਹਾਂ ਕਰਨ ਦੀ ਤਾਰੀਖ਼ ਤੋਂ ‘ਕਰੀਬ ਡੇਢ ਸਾਲ’ ਦਾ ਸਮਾਂ ਲੱਗਦਾ ਹੈ।

ਗ਼ੌਰਤਲਬ ਹੈ ਕਿ ਸਾਰਨਾਥ ਉਹ ਸਥਾਨ ਹੈ ਜਿਥੇ ਗੌਤਮ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣੇ ਪੰਜ ਚੇਲਿਆਂ ਨੂੰ ਪਹਿਲਾ ‘ਧੰਮ ਉਪਦੇਸ਼’ ਦਿੱਤਾ ਸੀ। ਇਹ ਸਥਾਨ ਉੱਤਰ ਪ੍ਰਦੇਸ਼ ਵਿਚ ਵਾਰਾਣਸੀ ਦੇ ਨੇੜੇ ਸਥਿਤ ਹੈ।

Related posts

ਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬਲ ‘ਚ ਭੁਗਤਾਨ ‘ਤੇ ਹੈ ਇਤਰਾਜ਼

On Punjab

ਪਹਾੜਾਂ ‘ਚ ਹੋ ਰਹੀ ਬਰਫ਼ਬਾਰੀ ਨਾਲ ਮੌਸਮ ਹੋਇਆ ਸਰਦ

On Punjab

ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵੱਲੋਂ ਦਿੱਲੀ ’ਚ ਭੂਪੇਸ਼ ਬਘੇਲ ਨਾਲ ਮੁਲਾਕਾਤ

On Punjab