PreetNama
ਖਾਸ-ਖਬਰਾਂ/Important News

ਭਾਰਤ ਮਾਲਦੀਵ ਵਿਚ ਯੂਪੀਆਈ ਭੁਗਤਾਨ ਸੇਵਾਵਾਂ ਸ਼ੁਰੂ ਕਰੇਗਾ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਮਾਲਦੀਵ ਨੇ ਇੱਥੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਲਾਂਚ ਕਰਨ ਲਈ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਮਾਲਦੀਵ ਦੇ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਮਿਲੇਗਾ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਾਲਦੀਵ ਦੀ ਤਿੰਨ ਰੋਜ਼ਾ ਯਾਤਰਾ ਦੌਰਾਨ ਇਸ ਸਮਝੌਤੇ ’ਤੇ ਸਹਤਾਖ਼ਰ ਕੀਤੇ। ਇਸ ਸਬੰਧੀ ਉਨ੍ਹਾਂ ਆਪਣੇ ਹਮਰੁਤਬਾ ਮੂਸਾ ਜ਼ਮੀਰ ਨਾਲ ਬੈਠਕ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਯੂਪੀਆਈ ਦੇ ਨਾਲ ਡਿਜੀਟਲ ਲੈਣ ਦੇਣ ਵਿਚ ਕ੍ਰਾਂਤੀ ਲਿਆਂਦੀ ਹੈ ਅਤੇ ਭਾਰਤ ਵਿੱਤੀ ਸਮਾਵੇਸ਼ ਇੱਕ ਨਵੇਂ ਪੱਧਰ ‘ਤੇ ਪਹੁੰਚ ਗਿਆ ਹੈ।

Related posts

ਪਾਸਟਰ ਬਜਿੰਦਰ ਸਿੰਘ ਮਾਮਲਾ: ਪੀੜਤਾ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਈ

On Punjab

‘ਲੰਡਨ ‘ਚ ਭਾਰਤ ਦੇ ਲੋਕਤੰਤਰ ‘ਤੇ ਚੁੱਕੇ ਗਏ ਸਵਾਲ’, PM ਮੋਦੀ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ

On Punjab

ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪ੍ਰਾਚੀਨ ਵਸਤਾਂ, ਤਸਕਰੀ ਜ਼ਰੀਏ ਪਹੁੰਚੀਆਂ ਸਨ ਅਮਰੀਕਾ

On Punjab