ਨਵੀਂ ਦਿੱਲੀ- ਭਾਰਤ ਦੇ ਏਕੀਕ੍ਰਿਤ ਹਵਾਈ ਰੱਖਿਆ ਗਰਿੱਡ (India’s integrated air defence grid) ਨੇ ਬੀਤੀ ਰਾਤ ਦੇਸ਼ ਭਰ ਵਿੱਚ 15 ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਹ ਗਰਿੱਡ ਦੋ ਬਰੋ-ਬਰਾਬਰ ਪ੍ਰਣਾਲੀਆਂ ‘ਤੇ ਕੰਮ ਕਰਦਾ ਹੈ: ਭਾਵ ਖਤਰਿਆਂ ਨੂੰ ਟਰੈਕ ਕਰਨਾ ਅਤੇ ਹਮਲਾਵਰ ਜਵਾਬੀ ਉਪਾਅ ਸ਼ੁਰੂ ਕਰਨਾ।
ਹਮਲਾਵਰ ਭੂਮਿਕਾ ਲਈ, ਰੂਸ ਦਾ ਬਣਾਇਆ S-400 ਮਿਜ਼ਾਈਲ ਸਿਸਟਮ ਪ੍ਰਮੁੱਖ ਹਥਿਆਰ ਹੈ, ਜੋ 600 ਕਿਲੋਮੀਟਰ ਦੀ ਰੇਂਜ ਦੇ ਅੰਦਰ ਕਈ ਟੀਚਿਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਸਮਰੱਥ ਹੈ।
Integrated air defence grid ਇੱਕ ਪਰਤਦਾਰ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਸਹਾਇਤਾ ਪ੍ਰਾਪਤ ਹੈ, ਜਿਸ ਵਿੱਚ ਵੱਖ-ਵੱਖ ਸਟ੍ਰਾਈਕਿੰਗ ਰੇਂਜਾਂ ਵਾਲੀਆਂ ਕਈ ਇਕਾਈਆਂ ਸ਼ਾਮਲ ਹਨ। ਇਨ੍ਹਾਂ ਵਿੱਚ ਆਕਾਸ਼-ਐਨਜੀ, ਬਰਾਕ ਅਤੇ ਕਿਊਆਰਐਸਏਐਮ ਸ਼ਾਮਲ ਹਨ, ਜੋ ਕ੍ਰਮਵਾਰ 100 ਕਿਲੋਮੀਟਰ, 70 ਕਿਲੋਮੀਟਰ ਅਤੇ 30 ਕਿਲੋਮੀਟਰ ਦੇ ਟੀਚਿਆਂ ਨੂੰ ਨੱਥ ਪਾ ਸਕਦੇ ਹਨ। ਇਸ ਪ੍ਰਣਾਲੀ ਵਿੱਚ ਕਾਊਂਟਰ-ਡਰੋਨ ਪ੍ਰਣਾਲੀਆਂ, ਸਪੂਫਿੰਗ ਅਤੇ ਜੈਮਿੰਗ ਸਮਰੱਥਾਵਾਂ ਵੀ ਸ਼ਾਮਲ ਹਨ ਜੋ ਪਾਕਿਸਤਾਨ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦੀਆਂ ਹਨ।
ਖਤਰਿਆਂ ਦੀ ਟਰੈਕਿੰਗ ਭਾਰਤੀ ਹਵਾਈ ਸੈਨਾ (IAF) ਦੇ ਏਕੀਕ੍ਰਿਤ ਹਵਾਈ ਕਮਾਂਡ ਅਤੇ ਕੰਟਰੋਲ ਸਿਸਟਮ (IACCS) ਦੁਆਰਾ ਕੀਤੀ ਜਾਂਦੀ ਹੈ। IACCS ਰਾਡਾਰਾਂ ਅਤੇ ਸੈਂਸਰਾਂ ਦੀ ਇੱਕ ਲੜੀ ਨਾਲ ਜੁੜਨ ਲਈ ਇੱਕ ਸਮਰਪਿਤ ਹਾਈ-ਸਪੀਡ ਆਪਟਿਕ ਫਾਈਬਰ ਕੇਬਲ ਦੀ ਵਰਤੋਂ ਕਰਦਾ ਹੈ ਜੋ ਪਾਕਿਸਤਾਨ ਤੋਂ ਹਵਾ ਵਿੱਚ ਗਤੀ ਦਾ ਪਤਾ ਲਗਾਉਂਦੇ ਹਨ। ਇਹ ਜਾਣਕਾਰੀ ਪਾਕਿਸਤਾਨ ਦੇ ਸਾਹਮਣੇ ਭਾਰਤੀ ਖੇਤਰਾਂ ਵਿੱਚ ਤਾਇਨਾਤ ਵੱਖ-ਵੱਖ ਹਵਾਈ ਰੱਖਿਆ ਇਕਾਈਆਂ ਨੂੰ ਨਾਲ ਦੀ ਨਾਲ (in real-time) ਭੇਜੀ ਜਾਂਦੀ ਹੈ।