PreetNama
businessਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਦੀ ਵਿਕਾਸ ਦਰ ਆਗਾਮੀ ਦੋ ਵਿੱਤੀ ਵਰ੍ਹਿਆਂ ਵਿੱਚ 6.7 ਫੀਸਦ ਰਹੇਗੀ: ਵਿਸ਼ਵ ਬੈਂਕ

ਭਾਰਤ-ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਦੇ ਨਵੇਂ ਵਾਧੇ ਅਨੁਮਾਨਾਂ ਮੁਤਾਬਕ ਅਪਰੈਲ 2025 ਤੋਂ ਆਗਾਮੀ ਦੋ ਵਿੱਤੀ ਵਰ੍ਹਿਆਂ ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.7 ਫੀਸਦ ਪ੍ਰਤੀ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ।

ਵਿਸ਼ਵ ਬੈਂਕ ਨੇ ਅੱਜ ਕਿਹਾ ਕਿ ਵਿੱਤੀ ਵਰ੍ਹੇ 2025-26 ਵਿੱਚ ਦੱਖਣੀ ਏਸ਼ੀਆ ਵਿੱਚ ਵਿਕਾਸ ਦਰ ਵਧ ਕੇ 6.2 ਹੋਣ ਦੀ ਆਸ ਹੈ। ਇਸ ਵਿੱਚ ਭਾਰਤ ’ਚ ਮਜ਼ਬੂਤ ਵਾਧਾ ਹੋਣਾ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ, ‘‘ਭਾਰਤ ਵਿੱਚ ਅਪਰੈਲ 2025 ਤੋਂ ਆਗਾਮੀ ਦੋ ਵਿੱਤੀ ਵਰ੍ਹਿਆਂ ਵਿੱਚ ਵਿਕਾਸ ਦਰ 6.7 ਫੀਸਦ ਹਰੇਕ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ।’’

ਬੈਂਕ ਨੇ ਕਿਹਾ, ‘‘ਸੇਵਾ ਖੇਤਰ ਵਿੱਚ ਲਗਾਤਾਰ ਵਿਸਤਾਰ ਹੋਣ ਦੀ ਆਸ ਹੈ। ਉਤਪਾਦਨ ਗਤੀਵਿਧੀਆਂ ਮਜ਼ਬੂਤ ਹੋਣਗੀਆਂ ਜਿਸ ਨਾਲ ਕਾਰੋਬਾਰੀ ਮਾਹੌਲ ਵਿੱਚ ਸੁਧਾਰ ਲਈ ਸਰਕਾਰ ਦੀਆਂ ਪਹਿਲਾਂ ਦਾ ਸਮਰਥਨ ਪ੍ਰਾਪਤ ਹੋਵੇਗਾ। ਨਿਵੇਸ਼ ਵਾਧਾ ਸਥਿਰ ਰਹਿਣ ਦਾ ਅਨੁਮਾਨ ਹੈ ਅਤੇ ਨਿੱਜੀ ਨਿਵੇਸ਼ ’ਚ ਵਾਧੇ ਨਾਲ ਜਨਤਕ ਨਿਵੇਸ਼ ਵਿੱਚ ਨਰਮੀ ਦੀ ਭਰਪਾਈ ਹੋਵੇਗੀ।’’ ਵਿੱਤੀ ਵਰ੍ਹੇ 2024-25 ਵਿੱਚ ਭਾਰਤ ਦੀ ਵਿਕਾਸ ਦਰ ਘੱਟ ਕੇ 6.5 ਰਹਿਣ ਦਾ ਅਨੁਮਾਨ ਹੈ ਜੋ ਨਿਵੇਸ਼ ਵਿੱਚ ਮੰਦੀ ਤੇ ਉਤਪਾਦਨ ਖੇਤਰ ਦੇ ਕਮਜ਼ੋਰ ਵਾਧੇ ਨੂੰ ਦਰਸਾਉਂਦਾ ਹੈ।

ਭਾਰਤ ਤੋਂ ਇਲਾਵਾ ਇਸ ਖੇਤਰ ਵਿੱਚ 2024 ’ਚ ਵਿਕਾਸ ਦਰ ਵਧ ਕੇ 3.9 ਫੀਸਦ ਹੋਣ ਦਾ ਅਨੁਮਾਨ ਹੈ। ਇਹ ਮੁੱਖ ਤੌਰ ’ਤੇ ਪਾਕਿਸਤਾਨ ਤੇ ਸ੍ਰੀਲੰਕਾ ਵਿੱਚ ਸੁਧਾਰ ਨੂੰ ਦਰਸਾਉਂਦਾਹੈ ਜੋ ਆਰਥਿਕ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅਪਣਾਈ ਗਈ ਬਿਹਤਰ ਵਿਆਪਕ ਆਰਥਿਕ ਨੀਤੀਆਂ ਦਾ ਨਤੀਜਾ ਹੈ।

Related posts

ਲੁਧਿਆਣਾ ਦੇ ਹੋਟਲ ਹਯਾਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਨ੍ਹਾਂ ਵੱਡੇ ਸ਼ਹਿਰਾਂ ‘ਚ ਵੀ ਮਿਲੇ ਧਮਕੀ ਭਰੇ ਸੰਦੇਸ਼

On Punjab

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

On Punjab

ਚੋਣ ਨਤੀਜਿਆਂ ਬਾਅਦ ਹੋਏਗਾ ਸਿੱਧੂ ਖ਼ਿਲਾਫ਼ ਕਾਰਵਾਈ ਦਾ ਫੈਸਲਾ, ਸਿੱਧੂ ਆਪਣੇ ਸਟੈਂਡ ‘ਤੇ ਕਾਇਮ

On Punjab