PreetNama
ਰਾਜਨੀਤੀ/Politics

ਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ ਤੁਲਨਾ ’ਚ ਵੱਧ ਮਜ਼ਬੂਤ ਹੋਈ ਹੈ। ਜਦੋਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਮਹਾਮਾਰੀ ਦੌਰਾਨ ਆਪਣਾ ਬਚਾਅ ਕਰਨ ਲੱਗੀਆਂ ਹਨ, ਤਾਂ ਭਾਰਤ ਸੁਧਾਰਾਂ ’ਚ ਲੱਗਾ ਹੋਇਆ ਸੀ।’

ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ’ਚ ਨੌਕਰੀ ਦੇ ਇਛੁੱਕ ਉਮੀਦਵਾਰਾਂ ਨੂੰ ਸਿਖਲਾਈ ਦੇਣ ਲਈ ਬਣਾਏ ਗਏ ਸਰਦਾਰਧਾਮ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਵਰਚੁਅਲੀ ਤੌਰ ’ਤੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਕੋਵਿਡ-19 ਨੇ ਭਾਰਤ ਸਮੇਤ ਪੂਰੀ ਦੁਨੀਆ ਦੀਆਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਸਾਡੀ ਅਰਥਵਿਵਸਥਾ ਮਹਾਮਾਰੀ ਕਾਰਨ ਰੁਕੀ ਹੋਈ ਅਰਥਵਿਵਸਥਾ ਦੀ ਤੁਲਨਾ ’ਚ ਵੱਧ ਮਜ਼ਬੂਤੀ ਨਾਲ ਉੱਭਰੀ ਹੈ।’ਪ੍ਰਧਾਨ ਮੰਤਰੀ ਮੋਦੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਜਦੋਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਮਹਾਮਾਰੀ ਦੌਰਾਨ ਆਪਣਾ ਬਚਾਅ ਕਰਨ ’ਚ ਰੁੱਝੀਆਂ ਸਨ, ਤਾਂ ਅਸੀਂ ਸੁਧਾਰ ਕਰ ਰਹੇ ਸੀ। ਜਦੋਂ ਵਿਸ਼ਵੀ ਸਪਲਾਈ ਲੜੀ ਪ੍ਰਭਾਵਿਤ ਹੋਈ ਤਾਂ ਅਸੀਂ ਭਾਰਤ ਦੇ ਪੱਖ ’ਚ ਨਵੇਂ ਮੌਕਿਆਂ ਨੂੰ ਚਾਲੂ ਕਰਨ ਲਈ ਪੀਐੱਲਆਈ (ਉਤਪਾਦਨ ਨਾਲ ਜੁੜੀ ਪ੍ਰੋਤਸਾਹਨ) ਯੋਜਨਾ ਸ਼ੁਰੂ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਹੁਣ ਕੱਪੜਾ ਖੇਤਰ ’ਚ ਵਿਸਤਾਰ ਕਰ ਦਿੱਤਾ ਗਿਆ ਹੈ, ਕੱਪੜਾ ਖੇਤਰ ਅਤੇ ਸੂਰਤ ਜਿਹੇ ਸ਼ਹਿਰ ਇਸ ਯੋਜਨਾ ਦਾ ਵੱਧ ਲਾਭ ਚੁੱਕ ਸਕਦੇ ਹਨ।

Related posts

Rail Roko Andolan : ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ, ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ ਸਾਰੀਆਂ ਟ੍ਰੇਨਾਂ ਰੱਦ

On Punjab

ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ

On Punjab

Death Threat to Pawar : ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤੇ ਵਿਅਕਤੀ ਨੇ ਕੀਤਾ ਫੋਨ, ਪੁਲਿਸ ਜਾਂਚ ‘ਚ ਜੁਟੀ

On Punjab