PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ

ਨਵੀਂ ਦਿੱਲੀ- ਬੋਸਟਨ ਕੰਸਲਟਿੰਗ ਗਰੁੱਪ (Boston Consulting Group – BCG) ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਜ਼ਾਰ 2027 ਤੱਕ ਤਿੰਨ ਗੁਣਾ ਵਧ ਕੇ 17 ਅਰਬ ਡਾਲਰ ਤੱਕ ਦਾ ਹੋਣ ਵਾਲਾ ਹੈ ਅਤੇ ਇਹ ਤੇਜ਼ੀ ਨਾਲ ਮਹਿਜ਼ ਅਜ਼ਮਾਇਸ਼ੀ ਪੜਾਅ ਤੋਂ ਅਗਾਂਹ ਵਧ ਕੇ ਭਾਰਤੀ ਕਾਰੋਬਾਰਾਂ ਲਈ ਮੁਕਾਬਲੇ ਅਤੇ ਪੈਮਾਨੇ ਦਾ ਇੱਕ ਮੁੱਖ ਚਾਲਕ ਬਣਨ ਦੀ ਤਿਆਰੀ ਵਿਚ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ AI ਨਾ ਸਿਰਫ਼ ਸੰਚਾਲਨ ਕੁਸ਼ਲਤਾ ਨੂੰ ਵਧਾ ਰਿਹਾ ਹੈ, ਸਗੋਂ ਬਾਜ਼ਾਰਾਂ ਦਾ ਵਿਸਤਾਰ ਵੀ ਕਰ ਰਿਹਾ ਹੈ ਅਤੇ ਨਾਲ ਹੀ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ ਤੇ ਨਵੀਨਤਾ ਆਧਾਰਤ ਵਿਕਾਸ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਬੀਸੀਜੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਪਾਰਟਨਰ ਮਨਦੀਪ ਕੋਹਲੀ ਨੇ ਕਿਹਾ, “AI ਹੁਣ ਕੋਈ ਵਿਕਲਪ ਨਹੀਂ, ਬਲਕਿ ਇੱਕ ਕਾਰੋਬਾਰੀ ਜ਼ਰੂਰਤ ਹੈ। ਭਾਰਤੀ ਕੰਪਨੀਆਂ ਇਸਦੀ ਵਰਤੋਂ ਰਵਾਇਤੀ ਵਿਕਾਸ ਦੇ ਅੜਿੱਕਿਆਂ ਨੂੰ ਪਾਰ ਕਰਨ ਅਤੇ ਵਿਸ਼ਵ ਪੱਧਰ ‘ਤੇ ਆਤਮ ਵਿਸ਼ਵਾਸ ਨਾਲ ਮੁਕਾਬਲਾ ਕਰਨ ਲਈ ਕਰ ਰਹੀਆਂ ਹਨ। ਹਾਲਾਂਕਿ ਸਫਲ ਤਾਇਨਾਤੀ ਲਈ ਰੁਕਾਵਟਾਂ ਦੀ ਦਰ ਉੱਚੀ ਹੈ, ਪਰ ਲਾਭ ਹੋਰ ਵੀ ਵੱਡੇ ਹਨ ਅਤੇ ਨਤੀਜੇ ਖੁਦ ਬੋਲਦੇ ਹਨ।”

BCG ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਵਰਤਮਾਨ ’ਚ 6 ਲੱਖ ਤੋਂ ਵੱਧ AI ਪੇਸ਼ੇਵਰ ਹਨ, ਇਹ ਗਿਣਤੀ ਦੁੱਗਣੀ ਹੋ ਕੇ 12.5 ਲੱਖ ਹੋਣ ਦਾ ਅਨੁਮਾਨ ਹੈ। ਇਹ ਪ੍ਰਤਿਭਾ ਪੂਲ ਆਲਮੀ AI ਪ੍ਰਤਿਭਾ ਦਾ 16 ਫ਼ੀਸਦੀ ਹਿੱਸਾ ਬਣਦਾ ਹੈ ਤੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।

Related posts

10ਵੀਂ ਮੰਜ਼ਿਲ ਤੋਂ ਹੇਠਾਂ ਸੁੱਟਿਆ ਬੱਚਾ

On Punjab

ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ

On Punjab

ਜੰਗਬੰਦੀ ਮਗਰੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂਜੰਗਬੰਦੀ ਮਗਰੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

On Punjab