PreetNama
ਖਾਸ-ਖਬਰਾਂ/Important News

ਭਾਰਤ ‘ਚ ਕੋਰੋਨਾ ਬਾਰੇ ਟਰੰਪ ਦਾ ਵੱਡਾ ਦਾਅਵਾ, ਮੋਦੀ ਸਰਕਾਰ ‘ਤੇ ਖੜ੍ਹੇ ਹੋਏ ਸਵਾਲ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਭਾਰਤ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਤੇ ਚੀਨ ਜਿਹੇ ਮੁਲਕਾਂ ਵਿੱਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਦੇ ਇਸ ਬਿਆਨ ਨੇ ਮੋਦੀ ਸਰਕਾਰ ਦੇ ਉਨ੍ਹਾਂ ਦਾਅਵਿਆਂ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਹਾਲਤ ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਹੈ।

ਟਰੰਪ ਦਾ ਦਾਅਲਾ ਹੈ ਕਿਹਾ ਕਿ ਅਮਰੀਕਾ ਨੇ ਹੁਣ ਤੱਕ ਦੋ ਕਰੋੜ ਟੈਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਜਰਮਨੀ ਨੇ 40 ਲੱਖ ਤੇ ਦੱਖਣੀ ਕੋਰੀਆ ਨੇ 30 ਲੱਖ ਟੈਸਟ ਕੀਤੇ ਹਨ। ਇਹ ਵੀ ਅਹਿਮ ਗੱਲ ਹੈ ਕਿ ਕਾਂਗਰਸ ਵੀ ਮੋਦੀ ਸਰਕਾਰ ‘ਤੇ ਸਵਾਲ ਉਠਾ ਰਹੀ ਹੈ ਕਿ ਟੈਸਟ ਘੱਟ ਕਰਨ ਕਰਕੇ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ।

ਦੱਸ ਦਈਏ ਕਿ ਜੌਹਨਜ਼ ਹੌਪਕਿਨਸ ਕਰੋਨਾਵਾਇਰਸ ਰਿਸੋਰਸ ਸੈਂਟਰ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕਰੀਬ 19 ਲੱਖ ਕੇਸ ਹਨ, ਜਿਨ੍ਹਾਂ ’ਚੋਂ ਇੱਕ ਲੱਖ ਨੌਂ ਹਜ਼ਾਰ ਮੌਤਾਂ ਹੋਈਆਂ ਹਨ। ਭਾਰਤ ਅਤੇ ਚੀਨ ਵਿੱਚ ਕਰੋਨਾਵਾਇਰਸ ਦੇ ਕ੍ਰਮਵਾਰ 2,36,184 ਤੇ 84,177 ਕੇਸ ਹਨ।

Related posts

ਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾ

On Punjab

ਹਾਈ ਕੋਰਟ ਵੱਲੋਂ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਵਿਚ 5 ਸਤੰਬਰ ਤੱਕ ਵਾਧਾ

On Punjab

ISI ਦੇ ਸਾਬਕਾ ਮੁਖੀ ਜਨਰਲ ਫ਼ੈਜ਼ ਹਾਮਿਦ ਹੋਣਗੇ ਰਿਟਾਇਰ, ਪਾਕਿਸਤਾਨ ਦਾ ਫ਼ੌਜ ਮੁਖੀ ਨਾ ਚੁਣੇ ਜਾਣ ਤੋਂ ਬਾਅਦ ਲਿਆ ਫ਼ੈਸਲਾ

On Punjab