PreetNama
ਖਾਸ-ਖਬਰਾਂ/Important News

ਭਾਰਤ-ਚੀਨ ਵਿਵਾਦ ‘ਚ ਦਖ਼ਲ ਦੇਣ ਤੋਂ ਅਮਰੀਕਾ ਨੇ ਵੱਟਿਆ ਟਾਲਾ

ਨਵੀਂ ਦਿੱਲੀ: ਸਰਹੱਦੀ ਵਿਵਾਦ ਨੂੰ ਲੈ ਕੇ ਪੈਦਾ ਹੋਏ ਭਾਰਤ-ਚੀਨ ਵਿਵਾਦ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਇਸ ਮਸਲੇ ਤੇ ਵਿਚੋਲਗੀ ਨੂੰ ਲੈਕੇ ਅਮਰੀਕਾ ਨੇ ਇਨਕਾਰ ਕਰ ਦਿੱਤਾ ਹੈ। ਇਸ ਮਸਲੇ ‘ਤੇ ਵਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਨੇ ਭਾਰਤ-ਚੀਨ ਵਿਚਾਲੇ ਵਿਚੋਲਗੀ ਨੂੰ ਲੈਕੇ ਹੋਏ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਸ ਤੇ ਕੋਈ ਉਪਚਾਰਕ ਯੋਜਨਾ ਨਹੀਂ।

ਦਰਅਸਲ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੇਅਲੇਗ ਮੈਕਏਨੀ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਅਮਰੀਕੀ ਰਾਸ਼ਟਰਪਤੀ ਭਾਰਤ-ਚੀਨ ਵਿਚਾਲੇ ਵਿਚੋਲਗੀ ਕਰਨਗੇ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ “ਇਸ ‘ਤੇ ਕੋਈ ਉਪਚਾਰਕ ਯੋਜਨਾ ਨਹੀਂ ਹੈ।”

ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਐਲਏਸੀ ‘ਤੇ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਪੈਦਾ ਹੋਏ ਹਾਲਾਤ ‘ਤੇ ਅਸੀਂ ਨਜ਼ਰ ਰੱਖ ਰਹੇ ਹਾਂ।

Related posts

ਮੇਅਰ ਲਈ ਜੋੜ-ਤੋੜ: ਸ਼ਿੰਦੇ ਧੜੇ ਨੇ ਸਾਰੇ ਕੌਂਸਲਰ ਪੰਜ ਤਾਰਾ ਹੋਟਲ ਭੇਜੇ

On Punjab

ਅਮਰੀਕੀ ਸੰਸਦ ਮੈਂਬਰਾਂ ਨੇ ਹਿੰਦੂ ਮੰਦਰ ‘ਚ ਭੰਨਤੋੜ ਦੀ ਕੀਤੀ ਸਖ਼ਤ ਨਿੰਦਾ, ਕਿਹਾ- ਹੋਣੀ ਚਾਹੀਦੀ ਹੈ ਮਾਮਲੇ ਦੀ ਪੂਰੀ ਜਾਂਚ

On Punjab

On Punjab