PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨ ਦੇ ਮੁਖੀਆਂ ਵੱਲੋਂ ਫ਼ੋਨ ’ਤੇ ਗੱਲਬਾਤ

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਦੇ ਫੌਜੀ ਕਾਰਵਾਈਆਂ ਦੇ ਮੁਖੀਆਂ ਨੇ ਅੱਜ ਸ਼ਾਮ ਵੇਲੇ ਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਸੀਐਨਐਨ-ਨਿਊਜ਼ 18 ਨੇ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ਾਂ ਨੇ ਕੁਝ ਦਿਨਾਂ ਦੇ ਤਣਾਅ ਤੋਂ ਬਾਅਦ ਜੰਗਬੰਦੀ ਦਾ ਸਮਝੌਤਾ ਕੀਤਾ ਸੀ ਤੇ ਦੋਵਾਂ ਮੁਖੀਆਂ ਨੇ ਅੱਜ ਸ਼ਾਮ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ ਇਸ ਦੌਰਾਨ ਇਕ ਦੂਜੇ ਦੇ ਖੇਤਰਾਂ ਵਿਚ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਸਨ। ਇਹ ਹਮਲਾ ਭਾਰਤ ਦੇ ਕਸ਼ਮੀਰ ਵਿੱਚ ਸੈਲਾਨੀਆਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੀਤਾ ਸੀ। ਜ਼ਿਕਰਯੋਗ ਹੈ ਕਿ ਪਹਿਲਗਾਮ ਵਿਚ ਦਹਿਸ਼ਤਗਰਦਾਂ ਨੇ 26 ਜਣਿਆਂ ਨੂੰ ਮਾਰ ਦਿੱਤਾ ਸੀ। ਭਾਰਤ ਨੇ ਇਸ ਹਮਲੇ ਨੂੰ ਇਸਲਾਮਾਬਾਦ ਦੀ ਹਮਾਇਤ ਨਾਲ ਕੀਤਾ ਹਮਲਾ ਕਰਾਰ ਦਿੱਤਾ ਸੀ ਜਦਕਿ ਪਾਕਿਸਤਾਨ ਨੇ ਇਨ੍ਹਾਂ ਦੋਸ਼ ਤੋਂ ਇਨਕਾਰ ਕੀਤਾ ਸੀ।

Related posts

ਅਮਰੀਕਾ ਤੇ ਚੀਨ ਵਿਚਾਲੇ ਮੁੜ ਖੜਕੀ, ਤਾਇਵਾਨ ‘ਚ ਉਡਾਏ ਲੜਾਕੂ ਜਹਾਜ਼

On Punjab

ਪੁਲਿਸਿੰਗ ਨੂੰ ਹੋਰ ਅਸਰਦਾਰ ਬਣਾਉਣ ਲਈ ਨਵੇਂ ਸੁਧਾਰ ਕੀਤੇ ਜਾ ਰਹੇ ਹਨ ਲਾਗੂ

On Punjab

ਅਮਰੀਕਾ ‘ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 80 ਹਜ਼ਾਰ ਤੋਂ ਪਾਰ, 13 ਲੱਖ ਤੋਂ ਵੱਧ ਪੀੜਤ

On Punjab