PreetNama
ਸਮਾਜ/Social

ਭਾਰਤੀ ਅਮਰੀਕੀ ਵਨੀਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ, ਅਮਰੀਕੀ ਸੀਨੇਟ ਨੇ ਦਿੱਤੀ ਮਨਜ਼ੂਰੀ

ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਡਿਪਾਰਟਮੈਂਟ ’ਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨਿਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ’ਤੇ ਅਮਰੀਕੀ ਸੀਨੇਟ ’ਚ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਨੂੰ ਮੋਹਰ ਲਗਾਈ ਗਈ ਹੈ। ਦੱਸਣਯੋਗ ਹੈ ਕਿ ਇਸ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਹੋਣ ਦਾ ਸਨਮਾਨ ਵੀ ਵਨਿਤਾ ਨੂੰ ਹੀ ਮਿਲਿਆ ਹੈ। ਸੀਐੱਨਐੱਨ ਅਨੁਸਾਰ ਵਨਿਤਾ ਗੁਪਤਾ ਦੇ ਨਾਂ ’ਤੇ ਸੀਨੇਟ ’ਚ ਵੋਟਿੰਗ ਹੋਈ ਤੇ 51-49 ਦੇ ਅੰਤਰ ਨਾਲ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਮਿਲੀ ਹੈ।

Republican Lisa Murkowski ਨੇ ਬਾਇਡਨ ਦੇ ਉਮੀਦਵਾਰ ਦੇ ਪੱਖ ’ਚ ਆਪਣਾ ਵੋਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨੂੰ ਅਜਿਹਾ ਲਗਦਾ ਹੈ ਕਿ ਵਨਿਤਾ ਗੁਪਤਾ ਨਿੱਜੀ ਤੌਰ ’ਤੇ ਬੇਇਨਸਾਫੀ ਵਿਰੁੱਧ ਲੜਨ ਲਈ ਵਚਨਬੱਧ ਰਹੀ ਹੈ।

ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਨ੍ਹਾਂ ਨੇ ‘ਬਹੁਤ ਹੀ ਕੁਸ਼ਲ ਤੇ ਸਤਿਕਾਰਯੋਗ’ ਭਾਰਤੀ ਮੂਲ ਦੀ ਵਕੀਲ ਵਨਿਤਾ ਗੁਪਤਾ ਦੇ ਨਾਂ ਨਾਲ ਜਾਣਿਆ ਹੈ, ਜਿਨ੍ਹਾਂ ਨੇ ਆਪਣਾ ਪੂਰਾ ਕਰੀਅਰ ਨਸਲੀ ਸਮਾਨਤਾ ਤੇ ਨਿਆਂ ਦੀ ਲੜਾਈ ’ਚ ਲਗਾਇਆ ਹੈ।

Related posts

ਅਮਰੀਕਾ ਦੇਸ਼ ਨਿਕਾਲੇ ਦਾ ਵਿਵਾਦ :ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਦਾ ਜਹਾਜ਼ ਅੱਜ ਪੁੱਜੇਗਾ ਅੰਮ੍ਰਿਤਸਰ

On Punjab

ਜਗਰਾਉਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

On Punjab

ਭਾਰਤ ‘ਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਹੋਣ ‘ਤੇ ਲਾਸ ਐਂਜਲਸ ਦੇ ਮੇਅਰ ਨੇ ਪ੍ਰਗਟਾਈ ਖੁਸ਼ੀ

On Punjab