PreetNama
Chandigharਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਦੋਂ ਦੇ ਮੀਂਹ ਨਾਲ ਝੋਨੇ ਦੀ ਫ਼ਸਲ ਖਿੜੀ, ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ

ਚੰਡੀਗੜ੍ਹ- ਭਾਦੋਂ ਮਹੀਨੇ ਵਿਚ ਹੋਈ ਬਰਾਸਤ ਨੇ ਬਠਿੰਡਾ ਖੇਤਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਵੇਰੇ ਤੋਂ ਗਰਮੀ ਅਤੇ ਹੁੰਮਸ ਕਾਰਨ ਲੋਕ ਪਰੇਸ਼ਾਨ ਸਨ। ਬੀਤੇ ਦਿਨ ਸਵੇਰੇ 11 ਵਜੇ ਤੋਂ ਸ਼ੁਰੂ ਹੋਈ ਦਰਮਿਆਨੀ ਤੇ ਤੇਜ਼ ਬਾਰਿਸ਼ ਨੇ ਨਾ ਸਿਰਫ਼ ਮੌਸਮ ਨੂੰ ਸੁਹਾਵਣਾ ਕੀਤਾ, ਸਗੋਂ ਖੇਤਾਂ ਲਈ ਵੀ ਨਵੀਂ ਰੂਹ ਫੂਕੀ ਹੈ। ਦੂਜੇ ਪਾਸੇ ਅੰਨਦਾਤਿਆਂ ਲਈ ਚਿੰਤਾ ਦੀ ਖ਼ਬਰ ਵੀ ਹੈ, ਕਿਉਂਕਿ ਮੀਂਹ ਦੀ ਝੜੀ ਲੱਗੀ ਹੋਈ ਹੈ, ਉਥੇ ਹੀ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੇ ਨਾਲ ਨਾਲ ਝੱਖੜ ਦੀ ਵੀ ਪੇਸ਼ੀਗਨੋਈ ਕੀਤੀ ਹੈ।

ਸੌਮਵਾਰ ਸਵੇਰ ਪੇਂਡੂ ਖੇਤਰ ਵਿਚ ਭਰਵਾਂ ਮੀਂਹ ਜਾਰੀ ਹੈ, ਪਰ ਬਠਿੰਡਾ ਸ਼ਹਿਰ ਵਿਚ ਭਾਦੋਂ ਦੇ ਛਰਾਟੇ ਮੱਧਮ ਰਹੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਅਨੁਸਾਰ ਬਠਿੰਡਾ ਵਿੱਚ ਅੱਜ 22 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਬਠਿੰਡਾ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋ ਨੇ ਕਿਹਾ ਕਿ ਝੋਨੇ ਦੀ ਫ਼ਸਲ ਲਈ ਮੀਂਹ ਬੇਹੱਦ ਲਾਹੇਵੰਦ ਹੈ। ਪਰ ਨਰਮੇ ਅਤੇ ਕਪਾਹ ਦੀ ਫ਼ਸਲ ਲਈ ਜਿਆਦਾ ਮੀਂਹ ਲਾਹੇਵੰਦ ਨਹੀਂ। ਉਨ੍ਹਾਂ ਕਿਹਾ ਕਿ ਅਸਮਾਨ ਵਿੱਚ ਛਾਈ ਬੱਦਲਵਾਈ ਨਰਮੇ ਦੀ ਫ਼ਸਲ ’ਤੇ ਬਿਮਾਰੀਆਂ ਪੈਦਾ ਕਰ ਸਕਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਵੱਧ ਮੀਂਹ ਪੈਣ ’ਤੇ ਨਰਮੇ ਦੀ ਫ਼ਸਲ ਵਿੱਚੋਂ ਪਾਣੀ ਤਰੁੰਤ ਕੱਢ ਦਿੱਤਾ ਜਾਵੇ ਅਤੇ ਸਪਰੇਅ ਦਾ ਦੌਰ ਵੀ ਦੋ ਦਿਨ ਰੁਕ ਕੇ ਚਲਾਇਆ ਜਾਵੇ। ਪਿੰਡ ਮਹਿਮਾ ਸਰਜਾ ਦੇ ਕਿਸਾਨ ਹਰਵਿੰਦਰ ਪਾਲ ਅਤੇ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਮੀਂਹ ਨੇ ਝੋਨੇ ਦੀ ਫ਼ਸਲ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

Related posts

ਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇ

On Punjab

21 ਦਸੰਬਰ ਨੂੰ ਗੁਰੂ-ਸ਼ਨੀ ਹੋਣਗੇ ਸਭ ਤੋਂ ਨੇੜੇ, ਹੋਵੇਗੀ ਸਾਲ ਦੀ ਸਭ ਤੋਂ ਲੰਬੀ ਰਾਤ

On Punjab

ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ

On Punjab