PreetNama
ਰਾਜਨੀਤੀ/Politics

ਭਾਜਪਾ ਖ਼ਿਲਾਫ਼ ਮੋਰਚਾ ਵਿੱਢਣ ਲਈ ਰਾਹੁਲ ਤੇ ਸੀਪੀਆਈ ਨੇਤਾਵਾਂ ਨੂੰ ਮਿਲੇ ਚੰਦਰਬਾਬੂ, ਕਰਨਗੇ ਵੱਡਾ ਧਮਾਕਾ

ਨਵੀਂ ਦਿੱਲੀਲੋਕ ਸਭਾ ਚੋਣਾਂ ਦੇ ਲਈ ਆਖਰੀ ਗੇੜ ‘ਚ ਵੋਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਦੇ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀਭਾਕਪਾ ਨੇਤਾਵਾਂ ਸੁਧਾਕਰ ਰੈੱਡੀ ਅਤੇ ਡੀਰਾਜਾ ਨਾਲ ਮੁਲਾਕਾਤ ਕੀਤੀ। ਚੰਦਰਬਾਬੂ ਸ਼ੁੱਕਰਵਾਰ ਨੂੰ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ ਸੀ।

ਨਾਇਡੂ ਦਿੱਲੀ ‘ਚ ਰਾਕਾਂਪਾ ਮੁਖੀ ਸ਼ਰਦ ਪਵਾਰ ਅਤੇ ਐਲਜੇਡੀ ਨੇਤਾ ਸ਼ਰਦ ਯਾਦਵ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਲਖਨਊ ਰਵਾਨਾ ਹੋਣਗੇਜਿੱਥੇ ਉਹ ਬਸਪਾ ਸੁਪਰੀਮੋ ਮਾਇਆਵਤੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨਗੇ।

ਰਾਜਨੀਤੀਕ ਸੂਤਰਾਂ ਦਾ ਕਹਿਣਾ ਹੈ ਕਿ ਚੰਦਰਬਾਬੂ ਨੇ ਰਾਹੁਲ ਨੂੰ ਕਿਹਾ ਹੈ ਕਿ ਸਾਨੂੰ ਚੋਣ ਨਤੀਜਿਆਂ ਦੇ ਲਈ ਰਾਜਨੀਤੀਕ ਤੌਰ ‘ਤੇ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਬੀਜੇਪੀ ਬਹੁਮਤ ਤੋਂ ਪਿੱਛੇ ਰਹਿੰਦੀ ਹੈ ਤਾਂ ਸਾਨੂੰ ਮਜ਼ਬੂਤ ਦਾਅਵੇ ਪੇਸ਼ ਕਰਨ ਲਈ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ।”

ਉੱਧਰਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੇ 23 ਮਈ ਨੂੰ ਗ਼ੈਰਐਨਡੀਏ ਦਲਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਦਾ ਮੰਨਣਾ ਹੈ ਕਿ ਬੀਜੇਪੀ ਨੂੰ ਇਸ ਵਾਰ ਬਹੁਮਤ ਨਹੀਂ ਮਿਲੇਗਾਜਿਸ ਦੇ ਲਈ ਰਾਜਨੀਤੀਕ ਪਾਰਟੀਆਂ ਨੂੰ ਬੁਲਾਇਆ ਗਿਆ ਹੈ।

Related posts

ਬੋਫੋਰਸ: ਸੀਬੀਆਈ ਨੇ ਅਮਰੀਕਾ ਕੋਲ ਭੇਜੀ ਜੁਡੀਸ਼ਲ ਬੇਨਤੀ

On Punjab

ਪੰਜਾਬ ਮਹਿਲਾ ਕਮਿਸ਼ਨ ਨੇ Karan Aujla ਅਤੇ Honey Singh ਦੇ ਗਾਣਿਆਂ ਦਾ ਖ਼ੁਦ ਨੋਟਿਸ ਲਿਆ

On Punjab

ਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾ

On Punjab