PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਖੜਾ ਡੈਮ ’ਤੇ ਹੋਵੇਗੀ ਕੇਂਦਰੀ ਬਲਾਂ ਦੀ ਤਾਇਨਾਤੀ

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ-ਹਰਿਆਣਾ ’ਚ ਪਾਣੀਆਂ ਦੇ ਛਿੜੇ ਰੱਫੜ ਦਰਮਿਆਨ ਭਾਖੜਾ ਨੰਗਲ ਡੈਮ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ (ਸੁਰੱਖਿਆ) ਨੂੰ ਲਿਖੇ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਖੜਾ ਨੰਗਲ ਡੈਮ ਲਈ ਕੇਂਦਰੀ ਉਦਯੋਗਿਕ ਸਕਿਉਰਿਟੀ ਫੋਰਸਜ਼ ਦੀਆਂ 296 ਨਵੀਆਂ ਅਸਾਮੀਆਂ ਪ੍ਰਵਾਨ ਕੀਤੀਆਂ ਗਈਆਂ ਹਨ।

ਕੇਂਦਰੀ ਬਲਾਂ ਦੀ ਤਾਇਨਾਤੀ ਦਾ ਸਮੁੱਚਾ ਖਰਚਾ ਬੀਬੀਐੱਮਬੀ ਵੱਲੋਂ ਤਾਰਿਆ ਜਾਵੇਗਾ ਜੋ ਕਿ ਅੰਦਾਜ਼ਨ ਸਾਲ 2025-26 ਦਾ 8.58 ਕਰੋੜ ਰੁਪਏ ਖਰਚਾ ਆਵੇਗਾ ਅਤੇ ਪ੍ਰਤੀ ਸੁਰੱਖਿਆ ਮੁਲਾਜ਼ਮ 2.96 ਲੱਖ ਰੁਪਏ ਖਰਚਾ ਆਵੇਗਾ।

ਕੇਂਦਰੀ ਬਲਾਂ ਦੀ ਰਹਿਣ ਸਹਿਣ, ਆਵਾਜਾਈ, ਸੰਚਾਰ ਸਾਧਨਾਂ ਆਦਿ ਦਾ ਪ੍ਰਬੰਧ ਵੀ ਬੀਬੀਐੱਮਬੀ ਵੱਲੋਂ ਕੀਤਾ ਜਾਵੇਗਾ। ਕੇਂਦਰੀ ਬਲਾਂ ਦੀ ਤਾਇਨਾਤੀ ਦਾ ਕਰੀਬ 60 ਫ਼ੀਸਦੀ ਖਰਚਾ ਪੰਜਾਬ ਨੂੰ ਝੱਲਣਾ ਪਵੇਗਾ।

ਚੇਤੇ ਰਹੇ ਕਿ ਪਿਛਲੇ ਦਿਨਾਂ ਦੌਰਾਨ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ’ਤੇ ਪੰਜਾਬ ਨੇ ਸਟੈਂਡ ਲੈ ਲਿਆ ਸੀ ਅਤੇ ਕਰੀਬ 20 ਦਿਨਾਂ ਤੋਂ ਨੰਗਲ ਡੈਮ ਤੇ ‘ਆਪ’ ਵਰਕਰਾਂ ਦਾ ਧਰਨਾ ਚੱਲਦਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਸਮੁੱਚੀ ਕਮਾਨ ਆਪਣੇ ਹੱਥ ਲਈ ਹੋਈ ਸੀ।

Related posts

ਸੜਕ ਹਾਦਸਿਆ ਵਿਚ 10 ਦੀ ਮੌਤ

On Punjab

ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਦੇ 5 ਪਾਈਲਟ ਨਿੱਕਲੇ 10ਵੀਂ ਫ਼ੇਲ੍ਹ

Pritpal Kaur

ਰਾਮਦੇਵ ਦੀਆਂ ਐਲੋਪੈਥੀ ਬਾਰੇ ਟਿੱਪਣੀਆਂ: ਛੱਤੀਸਗੜ੍ਹ ਪੁਲੀਸ ਨੇ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ: ਕੇਂਦਰ

On Punjab