72.52 F
New York, US
August 5, 2025
PreetNama
ਖੇਡ-ਜਗਤ/Sports News

ਬੱਲੇਬਾਜ਼ ਮਨੀਸ਼ ਪਾਂਡੇ ਨੇ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਰਚਾਇਆ ਵਿਆਹ

Manish Pandey marriageਨਵੀਂ ਦਿੱਲੀ : ਐਤਵਾਰ ਦੀ ਰਾਤ ਤਕ ਗੁਜਰਾਤ ਦੇ ਸੂਰਤ ‘ਚ ਸੈਅਦ ਮੁਸ਼ਤਾਕ ਅਲੀ ਟ੍ਰਾਫੀ ਦਾ ਫਾਈਨਲ ਮੁਕਾਬਲਾ ਖੇਡ ਕੇ ਆਪਣੀ ਟੀਮ ਕਰਨਾਟਕ ਨੂੰ ਜਿਤਾਉਣ ਵਾਲੇ ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਸੋਮਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।

ਮਨੀਸ਼ ਪਾਂਡੇ ਨੇ ਸਾਊਥ ਫਿਲਮਾਂ ਦੀ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਸੱਤ ਫੇਰੇ ਲਏ ਹਨ। ਇਨ੍ਹਾਂ ਦੋਵਾਂ ਸਟਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਕਰੀਬ ਇਕ ਮਹੀਨੇ ਪਹਿਲਾਂ ਮਨੀਸ਼ ਪਾਂਡੇ ਤੇ ਖ਼ੂਬਸੁਰਤ ਅਦਾਕਾਰਾ ਅਸ਼ਰਿਤਾ ਸ਼ੈਟੀ ਦੇ ਵਿਆਹ ਦੀ ਚਰਚਾ ਸੀ, ਜਿਸ ਨੂੰ ਘਰਵਾਲਿਆਂ ਨੇ ਸਹੀ ਦੱਸਿਆ ਸੀ ਤੇ ਵਿਆਹ ਦੀ ਡੇਟ ਵੀ ਤੈਅ ਹੋ ਗਈ ਸੀ। 2 ਦਸੰਬਰ ਨੂੰ ਮੁੰਬਈ ‘ਚ ਮਨੀਸ਼ ਪਾਂਡੇ ਤੇ ਅਸ਼ਰਿਤਾ ਨੇ ਸੱਤ ਫੇਰੇ ਲੈ ਕੇ ਪਵਿੱਤਰ ਬੰਧਨ ‘ਚ ਬੱਝ ਗਏ ਹਨ। ਕਪਤਾਨ ਕਰਨਾਟਕ ਦੀ ਟੀਮ ਨੂੰ ਟਰਾਫੀ ਜਿਤਾਉਣ ‘ਤੇ ਅਰਥ ਸੈਂਕੜਾ ਪਾਰੀ ਖੇਡਣ ਤੋਂ ਬਾਅਦ ਖੁਦ ਮਨੀਸ਼ ਪਾਂਡੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਕੱਲ੍ਹ(ਯਾਨੀ ਅੱਜ) ਉਨ੍ਹਾਂ ਦਾ ਵਿਆਹ ਹੈ।

Related posts

. ਭਾਰਤ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿੱਚ 6 ਵਿਕਟਾਂ ਨਾਲ ਹਰਾਇਆ

On Punjab

https://youtu.be/nLxnauj4amM

On Punjab

CWC 2019; PAK vs WI: ਪਾਕਿ ਟੀਮ 105 ਦੌੜਾਂ ’ਤੇ ਸਿਮਟੀ

On Punjab