PreetNama
ਰਾਜਨੀਤੀ/Politics

ਬੱਦਲਾਂ ਤੋਂ ਬਾਅਦ ਮੋਦੀ ਦੀ ਨਵੀਂ ਸ਼ੁਰਲੀ: 1987-88 ‘ਚ ਵਰਤਦਾ ਰਿਹਾ ਈਮੇਲ ਤੇ ਡਿਜੀਟਲ ਕੈਮਰਾ

ਨਵੀਂ ਦਿੱਲੀ: ਦਮਦਾਰ ਭਾਸ਼ਣ ਕਲਾ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ-ਕੱਲ੍ਹ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਟ੍ਰੋਲ ਹੋ ਰਹੇ ਹਨ। ਪਿਛਲੇ ਦਿਨੀਂ ਇੰਟਰਵਿਊ ਦੌਰਾਨ ਮੋਦੀ ਲੜਾਕੂ ਜਹਾਜ਼ਾਂ ਨੂੰ ਬੱਦਲਾਂ ਦੇ ਓਹਲੇ ਲਿਜਾਣ ਵਾਲੇ ਬਿਆਨ ਕਰਕੇ ਮਜ਼ਾਕ ਦਾ ਪਾਤਰ ਬਣੇ, ਪਰ ਹੁਣ ਮੋਦੀ ਨੇ ਇਹੋ ਜਿਹਾ ਇੱਕ ਹੋਰ ਬਿਆਨ ਦੇ ਦਿੱਤਾ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮੋਦੀ ਕਹਿ ਰਹੇ ਹਨ ਕਿ ਉਹ ਸੰਨ 1987-88 ਵਿੱਚ ਡਿਜੀਟਲ ਕੈਮਰਾ ਤੇ ਈਮੇਲ ਦੀ ਵਰਤੋਂ ਕਰਦੇ ਸਨ।

ਪੀਐਮ ਮੋਦੀ ਨੇ ਕਿਹਾ ਸੀ ਕਿ ਇੱਕ ਰੈਲੀ ਦੌਰਾਨ ਉਨ੍ਹਾਂ ਡਿਜੀਟਲ ਕੈਮਰੇ ਰਾਹੀਂ ਫੋਟੋ ਖਿੱਚੀ ਸੀ ਤੇ ਫਿਰ ਈ-ਮੇਲ ਰਾਹੀਂ ਉਸ ਨੂੰ ਦਿੱਲੀ ਭੇਜਿਆ ਸੀ ਅਤੇ ਅਗਲੇ ਦਿਨ ਉਹੀ ਰੰਗਦਾਰ ਫ਼ੋਟੋ ਛਪੀ ਵੀ ਗਈ। ਇਹ ਸੰਨ 1987-88 ਦੀ ਗੱਲ ਹੈ, ਉਹ ਹੈਰਾਨ ਸਨ ਕਿ ਇੰਨੀ ਛੇਤੀ ਇਹ ਕੰਮ ਕਿਵੇਂ ਹੋ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਬਿਆਨ ‘ਤੇ ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਚੁਟਕੀ ਲਈ ਹੈ।

Related posts

India Taiwan Policy : ਕੀ ਹੈ ਭਾਰਤ ਦੀ ‘ਤਾਈਵਾਨ ਨੀਤੀ’, ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਆਇਆ ਵੱਡਾ ਬਦਲਾਅ

On Punjab

ਅਕਾਲ ਤਖ਼ਤ ਵੱਲੋਂ ਢੱਡਰੀਆਂ ਵਾਲੇ ਨੂੰ ਮੁਆਫ਼ੀ, ਸਰਨਾ ਅਤੇ ਗੁਰਮੁਖ ਸਿੰਘ ਨੂੰ ਲਗਾਈ ਤਨਖਾਹ

On Punjab

ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਵਿੱਚ ਮੀਂਹ ਨੇ ਲਈਆਂ 10 ਜਾਨਾਂ

On Punjab