PreetNama
ਖਾਸ-ਖਬਰਾਂ/Important News

ਬੱਚਿਆਂ ਲਈ ਜਲਦ ਆਵੇਗੀ ਕੋਰੋਨਾ ਵੈਕਸੀਨ, Pfizer, BioNTech ਨੇ ਸ਼ੁਰੂ ਕੀਤਾ ਬੱਚਿਆਂ ’ਤੇ ਟਰਾਇਲ

ਕੋਰੋਨਾ ਵਾਇਰਸ ਨੇ ਦੁਨੀਆ ਦੇ ਹਰ ਉਮਰ ਦੇ ਵਿਅਕਤੀ ਨੂੰ ਸੰਕ੍ਰਮਿਤ ਕੀਤਾ ਹੈ। ਫਿਲਹਾਲ ਇਸ ਮਹਾਮਾਰੀ ਨੂੰ ਘੱਟ ਕਰਨ ਲਈ ਕੋਰੋਨਾ ਵੈਕਸੀਨ ਆ ਚੁੱਕੀ ਹੈ ਪਰ ਅਜੇ ਫਿਲਹਾਲ ਇਹ ਸਿਰਫ ਬਾਲਗਾਂ ਨੂੰ ਹੀ ਲਗਾਈ ਜਾ ਰਹੀ ਹੈ। ਬਾਲਗਾਂ ’ਚ ਜਿਥੇ ’ਚ ਕੋਰੋਨਾ ਵਾਇਰਸ ਹੋਣ ਦੇ ਜ਼ਿਆਦਾ ਆਸਾਰ ਹਨ, ਉਥੇ ਅਜੇ ਤਕ ਬੱਚਿਆਂ ’ਚ ਇਸ ਗੰਭੀਰ ਨਤੀਜੇ ਹੋਣ ਦੀ ਉਮੀਦਾਂ ਬੇਹੱਦ ਘੱਟ ਹੈ। ਹਾਲਾਂਕਿ ਕਈ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਕਦੋਂ ਲੱਗੇਗੀ। ਇਸੇ ਸਵਾਲ ਦਾ ਜਵਾਬ ਦਿੱਤਾ ਹੈ ਫਾਈਜ਼ਰ, ਬਾਓਐੱਨਟੇਕ ਨੇ। ਫਾਈਜ਼ਰ, ਬਾਓਐੱਨਟੇਕ ਦੀਆਂ ਕੋਸ਼ਿਸ਼ਾਂ ਸਫਲ ਰਹੀਆਂ ਤਾਂ ਜਲਦ ਹੀ ਬੱਚਿਆਂ ਲਈ ਵੀ ਕੋਰੋਨਾ ਵੈਕਸੀਨ ਆ ਜਾਵੇਗੀ।
ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਤੇ ਬਾਓਐੱਨਟੇਕ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਉਮੀਦ ਹੈ ਕਿ ਸਾਲ 2022 ਦੇ ਸ਼ੁਰੂਆਤੀ ਦਿਨਾਂ ’ਚ ਕੋਰੋਨਾ ਵੈਕਸੀਨ ਬੱਚਿਆਂ ਲਈ ਵੀ ਆ ਜਾਵੇਗੀ। ਕੋਰੋਨਾ ਤੋਂ ਬਚਾਅ ਲਈ ਫਾਈਜ਼ਰ ਸਮੇਤ ਕਈ ਕੰਪਨੀਆਂ ਦੀਆਂ ਬਾਲਗਾਂ ਲਈ ਵੈਕਸੀਨ ਪਹਿਲਾਂ ਹੀ ਆ ਚੁੱਕੀ ਹੈ ਤੇ ਇਸੇ ਨੂੰ ਤੇਜ਼ੀ ਨਾਲ ਲਗਾਇਆ ਜਾ ਰਿਹਾ ਹੈ। ਫਿਲਹਾਲ ਇਹ ਵੈਕਸੀਨ ਬੱਚਿਆਂ ਲਈ ਨਹੀਂ ਹੈ।

Related posts

ਵਿਸ਼ਵ ਬੈਂਕ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ ਦਾ ਭਰੋਸਾ

On Punjab

16 ਮਾਰਚ ਨੂੰ ਖਟਕੜਕਲਾਂ ‘ਚ 40 ਏਕੜ ਦੇ ਪੰਡਾਲ ‘ਚ ਇਕੱਲੇ ਭਗਵੰਤ ਮਾਨ ਚੁੱਕਣਗੇ ਸਹੁੰ

On Punjab

ਕਰਨਾਟਕ ਵਿਧਾਨ ਸਭਾ ਵੱਲੋਂ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਸਬੰਧੀ ਬਿੱਲ ਪਾਸ

On Punjab