81.75 F
New York, US
July 17, 2025
PreetNama
ਸਿਹਤ/Health

ਬੱਚਿਆਂ ਲਈ ਖਤਰਨਾਕ ਹੋ ਸਕਦਾ ਮੂੰਹ ਤੋਂ ਸਾਹ ਲੈਣਾ, ਜਾਣੋ ਕਿਉਂ ?

Mouth breathing ਜੇ ਬੱਚਿਆਂ ਨੂੰ ਮੂੰਹ ਤੋਂ ਸਾਹ ਲੈਣ ਦੀ ਆਦਤ ਪੈ ਜਾਵੇ, ਤਾਂ ਇਹ ਉਹਨਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਿਉਂ ਕਿ ਇਸ ਤਰ੍ਹਾਂ ਹੋਣ ‘ਤੇ ਬੱਚਿਆਂ ਨੂੰ ਮੂੰਹ ਦੇ ਸੁੱਖੇਪਨ ਦੀ ਸਮੱਸਿਆ ਹੋ ਸਕਦੀ ਹੈ। ਦਰਸਅਲ ਜਦੋਂ ਬੱਚੇ ਮੂੰਹ ਤੋਂ ਸਾਹ ਲੈਂਦੇ ਹਨ, ਅਤੇ ਹਵਾ ਉਹਨਾਂ ਦੇ ਮੂੰਹ ‘ਚੋਂ ਗੁਜ਼ਰਦੀ ਹੈ ਤਾਂ ਆਪਣੇ ਨਾਲ ਨਮੀ ਲੈ ਜਾਂਦੀ ਹੈ। ਜਦਕਿ ਮੂੰਹ ਨੂੰ ਬੈਕਟੀਰੀਆ ਤੋਂ ਬਚਾਉਣ ਲਈ ਤੁਹਾਡੇ ਮੂੰਹ ‘ਚ ਥੁੱਕ ਦੀ ਮਾਤਰਾ ਜ਼ਰੂਰੀ ਹੈ।

ਮੂੰਹ ਤੋਂ ਜੁੜੀ ਕਈ ਸਮੱਸਿਆਵਾਂ ਦਾ ਡਰ

ਥੁੱਕ ਦੀ ਕਮੀ ਕਾਰਨ ਮੂੰਹ ਦੀਆਂ ਕਈ ਬਿਮਾਰੀਆਂ ਜਿਵੇਂ ਕੈਵਿਟੀਜ, ਦੰਦਾਂ ‘ਚ ਇਨਫੈਕਸ਼ਨ, ਸਾਹ ਦੀ ਬਦਬੂ ਆਦਿ ਹੋ ਸਕਦੀਆਂ ਹਨ। ਇਸ ਨਾਲ ਬੱਚਿਆਂ ਦੇ ਚਿਹਰੇ ਅਤੇ ਦੰਦਾਂ ਦੀ ਸ਼ੇਪ ਵੀ ਵਿਗੜ ਸਕਦੀ ਹੈ। ਜਦੋਂ ਬੱਚਾ ਲੰਬੇ ਸਮੇਂ ਤੱਕ ਮੂੰਹ ਤੋਂ ਸਾਹ ਲੈਂਦਾ ਹੈ, ਤਾਂ ਉਸ ‘ਚ ਇਹ ਬਦਲਾਅ ਹੋ ਸਕਦੇ ਹਨ ਜਿਵੇਂ ਕਿ ਚਿਹਰਾ ਪਤਲਾ ਅਤੇ ਲੰਬਾ ਹੋ ਸਕਦਾ ਹੈ, ਦੰਦ ਟੇਢੇ-ਮੇਢੇ ਹੋ ਸਕਦੇ ਹਨ।

ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ

ਮਾਹਿਰਾਂ ਦੇ ਅਨੁਸਾਰ ਮੂੰਹ ਤੋਂ ਸਾਹ ਲੈਣ ਦੌਰਾਨ ਆਕਸੀਜਨ ਠੀਕ ਤਰ੍ਹਾਂ ਸਰੀਰ ‘ਚ ਨਹੀਂ ਪਹੁੰਚ ਪਾਉਂਦੀ ਹੈ, ਜਿਸ ਦੇ ਕਾਰਨ ਧਮਨੀਆਂ ‘ਚ ਆਕਸੀਜਨ ਦੀ ਕਮੀ ਹੋ ਸਕਦੀ ਹੈ। ਆਕਸੀਜਨ ਦੀ ਕਮੀ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

Related posts

ਨੀਂਦਰਾਂ ਨਹੀਂ ਆਉਂਦੀਆਂ ਤਾਂ ਹੋ ਜਾਓ ਸਾਵਧਾਨ! ਖਤਰੇ ਦੀ ਘੰਟੀ

On Punjab

ਜਾਣੋ ਇਲਾਇਚੀ ਖਾਣ ਦੇ ਇਨ੍ਹਾਂ ਫਾਇਦਿਆਂ ਬਾਰੇ

On Punjab

ਲੰਬੀ ਉਮਰ ਲਈ ਰੱਖੋ ਖ਼ੁਰਾਕ ਦਾ ਧਿਆਨ

On Punjab