PreetNama
ਖਾਸ-ਖਬਰਾਂ/Important News

ਬੰਬ ਧਮਾਕਿਆਂ ਨਾਲ ਦਹਿਲੀ ਅਫ਼ਗ਼ਾਨਿਸਤਾਨ ਦੀ ਮਸਜਿਦ, 18 ਮੌਤਾਂ, 50 ਜ਼ਖ਼ਮੀ

ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਬੰਬ ਧਮਾਕੇ ਹੋਏ। ਨੰਗਰਹਾਰ ਸੂਬੇ ਵਿੱਚ ਇਕ ਮਸਜਿਦ ਦੇ ਅੰਦਰ ਹੋਏ ਦੋ ਧਮਾਕਿਆਂ ਵਿੱਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ।ਪੂਰਬੀ ਅਫਗਾਨਿਸਤਾਨ ਵਿੱਚ ਪੁਲਿਸ ਹੈੱਡਕੁਆਰਟਰ ਨੇੜੇ ਬੁੱਧਵਾਰ ਨੂੰ ਇੱਕ ਟਰੱਕ ਵਿੱਚ ਧਮਾਕਾ ਹੋਇਆ। ਇਸ ਧਮਾਕੇ ਵਿੱਚ ਦੋ ਪੁਲਿਸ ਅਧਿਕਾਰੀ ਵੀ ਮਾਰੇ ਗਏ। ਤਕਰੀਬਨ 20 ਵਿਦਿਆਰਥੀ ਤੇ ਛੇ ਪੁਲਿਸ ਅਧਿਕਾਰੀ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਧਮਾਕੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਤ ਹੋਏ ਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ।

ਲਾਗਮਾਨ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਅਸਦੁੱਲਾ ਦੌਲਤਜਾਈ ਨੇ ਕਿਹਾ ਸੀ ਕਿ ਪੁਲਿਸ ਹੈਡਕੁਆਰਟਰ ਦੀ ਇਮਾਰਤ ਨੇੜੇ ਹੋਏ ਬੰਬ ਧਮਾਕੇ ਕਾਰਨ ਨੇੜੇ ਦੇ ਇੱਕ ਮਦਰੱਸੇ ਨੂੰ ਵੀ ਨੁਕਸਾਨ ਪਹੁੰਚਿਆ ਹੈ।

Related posts

ਅਮਰੀਕਾ ਦੀ ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਫ਼ੌਜ ਤਾਇਨਾਤੀ ਦੀ ਯੋਜਨਾ, ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ

On Punjab

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab

ਖੇਤਬਾੜੀ ਮੰਤਰੀ ਵੱਲੋਂ ਜੀਐਸਟੀ ਵਿੱਚ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ

On Punjab