PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੰਗਲੁਰੂ-ਵਾਰਾਣਸੀ ਉਡਾਣ ’ਚ ਯਾਤਰੀ ਵਲੋਂ ਕਾਕਪਿਟ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼

ਬੰਗਲੁਰੂ- ਬੰਗਲੁਰੂ ਤੋਂ ਵਾਰਾਨਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਵਿਚ ਇਕ ਯਾਤਰੀ ਨੇ ਕਾਕਪਿਟ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਯਾਤਰੀ ਪਖਾਨੇ ਨੂੰ ਲੱਭਦਾ ਹੋਇਆ ਮਨਾਹੀ ਵਾਲੇ ਖੇਤਰ ਵਿਚ ਚਲਾ ਗਿਆ। ਹਵਾਈ ਜਹਾਜ਼ ਦੇ ਅਮਲੇ ਨੇ ਇਸ ਦੀ ਪੁਲੀਸ ਕੋਲ ਸ਼ਿਕਾਇਤ ਕੀਤੀ ਤੇ ਹਵਾਈ ਉਡਾਣ ਉਤਰਨ ਵੇਲੇ ਸੁਰੱਖਿਆ ਬਲਾਂ ਨੇ ਇਸ ਯਾਤਰੀ ਤੇ ਇਸ ਦੇ ਨਾਲ ਦੇ ਅੱਠ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ ਕਿ ਇਹ ਘਟਨਾ 22 ਸਤੰਬਰ ਨੂੰ ਵਾਪਰੀ ਸੀ।ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਵਿੱਚ ਕਿਹਾ, ‘ਸਾਨੂੰ ਵਾਰਾਣਸੀ ਜਾਣ ਵਾਲੀ ਉਡਾਣ ਵਿੱਚ ਜਾਣਕਾਰੀ ਮਿਲੀ ਕਿ ਇਕ ਯਾਤਰੀ ਪਖਾਨੇ ਦੀ ਭਾਲ ਕਰਦੇ ਹੋਏ ਕਾਕਪਿਟ ਦੇ ਦਾਖਲਾ ਖੇਤਰ ਤੱਕ ਪਹੁੰਚ ਗਿਆ। ਏਅਰ ਇੰਡੀਆ ਅਮਲੇ ਨੇ ​​ਸੁਰੱਖਿਆ ਮਾਪਦੰਡਾਂ ਦਾ ਪਾਲਣ ਕੀਤਾ। ਐਸਐਚਓ ਪਰਵੀਨ ਕੁਮਾਰ ਨੇ ਕਿਹਾ ਕਿ ਇਸ ਯਾਤਰੀ ਨੇ ਉਡਾਣ ਦੌਰਾਨ ਕਾਕਪਿਟ ਖੇਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਿਸ ਦੀ ਸੁਰੱਖਿਆ ਬਲਾਂ ਤੇ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Related posts

ਈਦ ਮੌਕੇ ਬਾਜ਼ਾਰਾਂ ਵਿੱਚ ਰੌਣਕ ਵਧੀ

On Punjab

ਮੈਂ ਜਨਮ ਤੋਂ ਬਾਗ਼ੀ ਨਹੀਂ: ਅਮੋਲ ਪਾਲੇਕਰ

On Punjab

ਮਨਜੂਰ ਅਹਿਮਦ ਪਸ਼ਤੀਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲੰਡਨ ਵਿਖੇ ਪਸ਼ਤੀਨਾਂ ਦਾ ਵਿਰੋਧ ਪ੍ਰਦਰਸ਼ਨ

On Punjab