PreetNama
ਸਮਾਜ/Socialਖਾਸ-ਖਬਰਾਂ/Important News

ਬੰਗਲਾਦੇਸ਼: ਸ਼ੇਖ ਹਸੀਨਾ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਇੱਕ ਹੋਰ ਕੇਸ ਦਰਜ

ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 86 ਹੋਰਨਾਂ ਖ਼ਿਲਾਫ਼ ਸਿਲਹਟ ਸ਼ਹਿਰ ਵਿੱਚ ਇੱਕ ਜਲੂਸ ’ਤੇ ਹਮਲਾ ਕਰਨ ਦੇ ਦੋਸ਼ ਹੇਠ ਅੱਜ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਸ਼ੇਖ ਹਸੀਨਾ ਖ਼ਿਲਾਫ਼ ਦਰਜ ਇਹ 33ਵਾਂ ਕੇਸ ਹੈ। ਹਸੀਨਾ ਦੀ ਭੈਣ ਰਿਹਾਨਾ ਵੀ ਇਸ ਕੇਸ ’ਚ ਮੁਲਜ਼ਮ ਹੈ। ਅਖ਼ਬਾਰ ‘ਡੇਲੀ ਸਟਾਰ’ ਨੇ ਮਾਮਲੇ ਦੇ ਵੇਰਵੇ ਮੁਤਾਬਕ ਖ਼ਬਰ ’ਚ ਕਿਹਾ ਕਿ ਮੁਲਜ਼ਮਾਂ ਨੇ 4 ਅਗਸਤ ਨੂੰ ਸਿਲਹਟ ਸ਼ਹਿਰ ਦੇ ਬੰਦਰਬਾਜ਼ਾਰ ’ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਇਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਕੱਢੀ ਗਈ ਸ਼ਾਂਤਮਈ ਰੈਲੀ ’ਤੇ ਹਮਲਾ ਕੀਤਾ ਜਿਸ ਕਾਰਨ ਕਈ ਲੋਕ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। 

 

Related posts

Wildfire in California: ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ 10,000 ਤੋਂ ਜ਼ਿਆਦਾ ਘਰਾਂ ਨੂੰ ਖਤਰਾ

On Punjab

ਯੂਰਪ ‘ਚ ਕੋਰੋਨਾ ਦਾ ਕਹਿਰ, ਜਰਮਨੀ ’ਚ ਵਧਾਇਆ ਲੌਕਡਾਊਨ, ਇੰਗਲੈਂਡ ’ਚ ਇੱਕੋ ਦਿਨ ਰਿਕਾਰਡ ਮੌਤਾਂ

On Punjab

ਸ੍ਰੀ ਲੰਕਾ ‘ਚ ਹੋ ਸਕਦੇ ਹੋਰ ਧਮਾਕੇ, ਰੱਖਿਆ ਸਕੱਤਰ ਨੇ ਦਿੱਤਾ ਅਸਤੀਫ਼ਾ  

On Punjab