PreetNama
ਖਾਸ-ਖਬਰਾਂ/Important News

ਬੰਗਲਾਦੇਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਚਿਤਾਵਨੀ ਮਗਰੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ

ਬੰਗਲਾਦੇਸ਼ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਸ਼ਨਿੱਚਰਵਾਰ ਨੂੰ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਅਤੇ ਅਪੀਲ ਡਿਵੀਜ਼ਨ ਦੇ ਜੱਜਾਂ ਨੂੰ ਦੁਪਹਿਰ 1 ਵਜੇ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਜਾਰੀ ਕੀਤਾ ਸੀ। ਇਹ ਦਾਅਵਾ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ। ‘ਢਾਕਾ ਟ੍ਰਿਬਿਊਨ’ ਅਖਬਾਰ ਨੇ ਦੱਸਿਆ ਕਿ 65 ਸਾਲਾ ਜੱਜ ਸ਼ਾਮ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਆਪਣਾ ਅਸਤੀਫਾ ਦੇਣਗੇ।

Related posts

ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ

On Punjab

ਕੁਦਰਤ ਦਾ ਕਹਿਰ ਜਾਂ ਚਮਤਕਾਰ! ਸਾਊਦੀ ਅਰਬ ਦੇ ਰੇਗਿਸਤਾਨ ‘ਚ ਫੈਲੀ ਬਰਫ ਦੀ ਚਾਦਰ, ਪਿਛਲੇ ਹਫਤੇ ਆਇਆ ਸੀ ਹੜ੍ਹ

On Punjab

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

On Punjab