PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਦਾ ਕਤਲ; ਤੇਲ ਦੇ ਪੈਸੇ ਮੰਗਣ ’ਤੇ ਗੱਡੀ ਹੇਠਾਂ ਕੁਚਲਿਆ !

ਬੰਗਲਾਦੇਸ਼- ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੈਟਰੋਲ ਪੰਪ ਕਰਮੀ, ਰਿਪਨ ਸਾਹਾ (30) ਨੂੰ ਗੱਡੀ ਹੇਠਾਂ ਕੁਚਲ ਕੇ ਮਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਤੜਕੇ ਇੱਕ ਕਾਲੀ ਐਸ.ਯੂ.ਵੀ (SUV) ਪੈਟਰੋਲ ਪੰਪ ’ਤੇ ਆਈ ਅਤੇ ਲਗਭਗ 5,000 ਟਕਾ ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਭੱਜਣ ਲੱਗੀ। ਜਦੋਂ ਰਿਪਨ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਸ ’ਤੇ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਗੱਡੀ ਦੇ ਮਾਲਕ ਅਬੁਲ ਹਾਸਿਮ, ਜੋ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦਾ ਸਾਬਕਾ ਅਹੁਦੇਦਾਰ ਹੈ, ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ‘ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸ਼ਚੀਅਨ ਯੂਨਿਟੀ ਕੌਂਸਲ’ ਅਨੁਸਾਰ, ਇਕੱਲੇ ਦਸੰਬਰ 2025 ਵਿੱਚ ਹੀ ਫਿਰਕੂ ਹਿੰਸਾ ਦੀਆਂ 51 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਹਾਲ ਹੀ ਵਿੱਚ ਕਈ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਨਰਸਿੰਗੜੀ ਵਿੱਚ ਜੌਹਰੀ ਪ੍ਰੰਤੋਸ਼ ਸਰਕਾਰ ਦਾ ਕਤਲ ਅਤੇ ਮੈਮਨ ਸਿੰਘ ਵਿੱਚ ਇੱਕ ਕੱਪੜਾ ਫੈਕਟਰੀ ਕਰਮੀ ਨੂੰ ਭੀੜ ਦੁਆਰਾ ਸਾੜ ਕੇ ਮਾਰਨਾ ਸ਼ਾਮਲ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਹਿੰਸਾ ਘੱਟ ਗਿਣਤੀ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।

Related posts

ਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀ

On Punjab

ਸ਼ਾਂਤੀ ਵਾਰਤਾ ਤੋਂ ਕੁੱਝ ਘੰਟੇ ਬਾਅਦ ਰੂਸੀ ਹਮਲੇ ਕਾਰਨ ਯੂਕਰੇਨ ਵਿਚ 9 ਦੀ ਮੌਤ

On Punjab

ਅਮਰੀਕੀ ਦਾ ਚੀਨ ਨੂੰ ਝਟਕਾ, ਟਰੰਪ ਦਾ ਵੱਡਾ ਐਲਾਨ

On Punjab