PreetNama
ਸਿਹਤ/Health

ਬ੍ਰੈਸਟ ਕੈਂਸਰ ਦੇ ਟੀਕੇ ਦਾ ਮਨੁੱਖੀ ਟ੍ਰਾਇਲ ਸ਼ੁਰੂ, ਸਭ ਤੋਂ ਖਤਰਨਾਕ ਸਟੇਜ ਨੂੰ ਕੀਤਾ ਜਾ ਸਕੇਗਾ ਕੰਟ੍ਰੋਲ

ਬ੍ਰੈਸਟ ਕੈਂਸਰ ‘ਤੇ ਰੋਕ ਲਗਾਉਣ ਲਈ ਅਮਰੀਕਾ ਦੇ ਕਲੀਵਲੈਂਡ ਕਲੀਨਿਗ ਨੇ ਇਸ ਦੀ ਵੈਕਸੀਨ ਦੇ ਪਹਿਲੇ ਪੜਾਅ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਸ ਟ੍ਰਾਇਲ ਦੀ ਮਦਦ ਨਾਲ ਇਸ ਕੈਂਸਰ ਦੇ ਸਭ ਤੋਂ ਖ਼ਤਰਨਾਕ ਪ੍ਰਕਾਰ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕੇਗਾ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਵੈਕਸੀਨ ਟ੍ਰਾਇਲ ਦਾ ਅਪਰੂਵਲ ਮਿਲਣ ਤੋਂ ਬਾਅਦ ਕਲੀਵਲੈਂਡ ਕਲੀਨਿਗ ਵੈਕਸੀਨ ਕੰਪਨੀ ਐਨਿਕਸਾ ਬਾਇਓਸਾਇੰਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਕੀ ਹੋਵੇਗਾ ਇਸ ਹਿਊਮਨ ਟ੍ਰਾਇਲ ‘ਚ ?

ਟ੍ਰਾਇਲ ਤੋਂ ਪਹਿਲਾਂ ਇਸ ਕੈਂਸਰ ਨਾਲ ਜੂਝਣ ਵਾਲੇ 18 ਤੋਂ 24 ਸਾਲ ਦੇ ਮਰੀਜ਼ਾਂ ਨੂੰ ਇਹ ਵੈਕਸੀਨ ਦਿੱਤੀ ਗਈ। ਇਨ੍ਹਾਂ ਮਰੀਜ਼ਾਂ ‘ਚ ਟਿਊਮਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਏ। ਇਨ੍ਹਾਂ ਵਿਚ ਦੁਬਾਰਾ ਟਿਊਮਰ ਹੋਣ ਦਾ ਖ਼ਤਰਾ ਕਿੰਨਾ ਹੈ, ਇਸ ਨੂੰ ਸਮਝਣ ਲਈ ਨਜ਼ਰ ਰੱਖੀ ਜਾ ਰਹੀ ਹੈ।

ਕਿਉਂ ਜ਼ਰੂਰੀ ਹੈ ਇਹ ਟ੍ਰਾਇਲ

ਕਲੀਵਲੈਂਡ ਕਲੀਨਿਕਸ ਲਰਨਰ ਰਿਸਰਚ ਇੰਸਟੀਚਿਊਟ ਦੇ ਇਮਿਊਨੋਲੌਜਿਸਟ ਤੇ ਵੈਕਸੀਨ ਤਿਆਰ ਕਰਨ ਵਾਲੇ ਵਿੰਸੈਂਟ ਟਿਊਓਫੀ ਕਹਿੰਦੇ ਹਨ। ਇਸ ਨਵੀਂ ਵੈਕਸੀਨ ਜ਼ਰੀਏ ਬ੍ਰੈਸਟ ਕੈਂਸਰ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ।

ਬ੍ਰੈਸਟ ਕੈਂਸਰ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਉਂਦੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਮਤਲਬ 12 ਤੋਂ 15 ਤਕ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ ਦੇ ਮਰੀਜ਼ ਹੁੰਦੇ ਹਨ।

ਇੰਝ ਹੋਵੇਗਾ ਟ੍ਰਾਇਲ

  • ਟ੍ਰਾਇਲ ਦੇ ਪਹਿਲੇ ਸਟੇਜ ‘ਚ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ ਨਾਲ ਜੂਝਣ ਵਾਲੇ ਸ਼ੁਰੂਆਤੀ ਮਰੀਜ਼ਾਂ ਨੂੰ ਇਹ ਵੈਕਸੀਨ ਦੇਣ ਦਾ ਪਲਾਨ ਹੈ।
  • ਕੈਂਸਰ ਨਾਲ ਲੜਨ ਲਈ ਇਨ੍ਹਾਂ ਦੀ ਬਾਡੀ ‘ਚ ਕਿੰਨਾ ਇਮਿਊਨ ਰਿਸਪਾਂਸ ਹੈ, ਇਸ ਨੂੰ ਸਮਝਣ ਦਾ ਯਤਨ ਕੀਤਾ ਜਾਵੇਗਾ।
    • ਪਹਿਲੇ ਪੜਾਅ ਦੇ ਟ੍ਰਾਇਲ ‘ਚ ਮੌਜੂਦ ਮਰੀਜ਼ਾਂ ਨੂੰ ਵੈਕਸੀਨ ਦੀ ਤਿੰਨ ਵਾਰ ਡੋਜ਼ ਦਿੱਤੀ ਜਾਵੇਗੀ। ਦੋ ਹਫ਼ਤਿਆਂ ਤਕ ਵੈਕਸੀਨ ਦੇ ਪ੍ਰਭਾਵ ਤੇ ਸਾਈਡ ਇਫੈਕਟ ‘ਤੇ ਨਿਗਰਾਨੀ ਰੱਖੀ ਜਾਵੇਗੀ।
    • ਮੰਨਿਆ ਜਾ ਰਿਹਾ ਹੈ ਕਿ ਇਹ ਟ੍ਰਾਇਲ ਸਤੰਬਰ 2022 ਤਕ ਪੂਰਾ ਹੋ ਜਾਵੇਗਾ।

    ਪ੍ਰੀ-ਕਲਿਨੀਕਲ ਟ੍ਰਾਇਲ ‘ਚ ਕੀ ਹੋਇਆ ?

    ਪਹਿਲਾਂ ਇਸ ਵੈਕਸੀਨ ਦਾ ਟ੍ਰਾਇਲ ਚੂਹਿਆਂ ‘ਤੇ ਕੀਤਾ ਗਿਆ ਸੀ ਜਿਸ ਵਿਚ ਸਾਹਮਣੇ ਆਇਆ ਕਿ ਵੈਕਸੀਨ ਦੀ ਵਜ੍ਹਾ ਨਾਲ ਇਮਿਊਨ ਸਿਸਟਮ ਐਕਟਵੇਟ ਹੋਇਆ ਤੇ ਬ੍ਰੈਸਟ ਕੈਂਸਰ ਦੇ ਟਿਊਮਰ ਨੂੰ ਰੋਕਣ ‘ਚ ਮਦਦ ਮਿਲੀ।

    ਨੇਚਰ ਮੈਡੀਸਿਸ ਜਰਨਲ ‘ਚ ਪ੍ਰਕਾਸ਼ਿਤ ਰਿਸਰਚ ਅਨੁਸਾਰ, ਇਹ ਵੈਕੀਸਨ ਦੂਸਰੇ ਟਿਊਮਰ ‘ਤੇ ਵੀ ਕਾਰਗਰ ਹੈ। ਜੇਕਰ ਪਹਿਲਾ ਹਿਊਮਨ ਟ੍ਰਾਇਲ ਸਹੀ ਰਹਿੰਦਾ ਹੈ ਤਾਂ ਇਹ ਬਹੁਤ ਵੱਡੀ ਉਪਲਬਧੀ ਸਾਬਿਤ ਹੋਵੇਗੀ।

Related posts

ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ਮਹਿੰਦੀ ਦਾ ਤੇਲ

On Punjab

ਸੜਕ ਹਾਦਸਿਆ ਵਿਚ 10 ਦੀ ਮੌਤ

On Punjab

Alcohol Risky for Heart: ਸ਼ਰਾਬ ਦੇ ਸ਼ੌਕੀਨ ਹੋ ਜਾਓ ਸਾਵਧਾਨ, ਉਮੀਦ ਨਾਲੋਂ ਜ਼ਿਆਦਾ ਖ਼ਤਰਨਾਕ ਨਿਕਲੀ ਹੈ ਸ਼ਰਾਬ

On Punjab