PreetNama
ਖਾਸ-ਖਬਰਾਂ/Important News

ਬ੍ਰਿਟਿਸ਼ ਧਰਮਗੁਰੂ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਲਈ 100 ਸਾਲ ਬਾਅਦ ਮੰਗੀ ਮੁਆਫ਼ੀ

Archbishop of Canterbury prostrates: ਇੰਗਲੈਂਡ ਦੇ ਕੈਂਟਰਬਰੀ ਦੇ ਆਰਕਬਿਸ਼ਪ ਜਦੋਂ ਜਲ੍ਹਿਆਂਵਾਲਾ ਬਾਗ ਪਹੁੰਚੇ ਤਾਂ ਖੁਦ-ਬ-ਖੁਦ ਨਤਮਸਤਕ ਹੋ ਗਏ। ਬ੍ਰਿਟਿਸ਼ ਸਰਕਾਰ ਦੀ ਹਕੂਮਤ ਵਿੱਚ 100 ਸਾਲ ਪਹਿਲਾਂ ਇਸੀ ਜਗ੍ਹਾ ਸਭਾ ਕਰ ਰਹੇ ਬੇਕਸੂਰ ਲੋਕਾਂ ਨੂੰ ਜਰਨਲਡਾਇਰ ਦੇ ਹੁਕਮ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਤਿਹਾਸ ਦੇ ਪੰਨਿਆਂ ‘ਚ ਅੱਜ ਵੀ ਉਸ ਦਿਨ ਨੂੰ ਕਾਲੇ ਇਤਿਹਾਸ ਵਜੋਂ ਯਾਦ ਕੀਤਾ ਜਾਂਦਾ ਹੈ।ਇੰਗਲੈਂਡ ਤੋਂ ਆਏ ਇਸਾਈ ਧਰਮਗੁਰੂ ਦਾਸਿਰ ਵੀ ਅੰਗਰੇਜੀ ਹਕੂਮਤ ਵੱਲੋਂ ਕੀਤੀ ਘਿਣੌਨੀ ਹਰਕਤ ਅੱਗੇ ਸ਼ਰਮ ਨਾਲ ਝੁੱਕ ਗਿਆ। ਉਹਨਾਂ ਨੇ ਇਸ ਖੂਨੀ ਸਾਕੇ ਲਈ ਮੁਆਫੀ ਮੰਗੀ। ਪਰ ਕੀ ਉਹ ਮੁਆਫੀ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਮੰਜੂਰ ਹੈ। ਸਾਕੇ ਦੌਰਾਨ ਸ਼ਹੀਦ ਹੋਏ ਲਾਲਾ ਵਾਸੂ ਮਲ ਦੇ ਪਰਿਵਾਰਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਤਾਂ ਧਰਮਗੁਰੂ ਨੇ ਅਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਸੁਕੂਨ ਮਿਲਿਆ।ਪਰ 100 ਸਾਲ ਦੇ ਇਹ ਜ਼ਖਮ ਇਹਨੀਂ ਛੇਤੀ ਭਰਨ ਵਾਲੇ ਨਹੀਂ ਹਨ। ਬ੍ਰਿਟਿਸ਼ ਸਰਕਾਰ ਨੂੰ ਸਾਨੂੰ ਆਪਣੀ ਸੰਸਦ ਵਿੱਚ ਬੁਲਾ ਕੇ ਤੇ ਆਪਣੇ ਸੰਵਿਧਾਨ ਵਿੱਚ ਇਸ ਖੌਫਨਾਕ ਮੰਜ਼ਰ ਦਾ ਬਿਆਨ ਕਰਨਾ ਚਾਹੀਦਾ ਹੈ ਤੇ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਣੀ ਏਲੀਜਾਬੇਥ ਨੂੰ ਵੀ ਮੁਆਫੀ ਮੰਗਣੀ ਚਾਹੀਦੀ ਹੈ। ਇਹੀ ਨਹੀਂ ਸ਼ਹੀਦ ਦੇ ਪਰਿਵਾਰ ਨੂੰ ਆਪਣੇ ਦੇਸ਼ ਦੀਆਂ ਸਰਕਾਰਾਂ ਨਾਲ ਵੀ ਗਿਲਾ ਸੀ।

Related posts

ਮਸ਼ਹੂਰ ਮੰਦਰ ਦੇ ਨਾਂ ’ਤੇ ਪਿਆ ਨਿਊਯਾਰਕ ਦੀ ਸਡ਼ਕ ਦਾ ਨਾਂ ‘ਗਣੇਸ਼ ਟੈਂਪਲ ਸਟਰੀਟ’

On Punjab

ਦਿੱਲੀ ਵਿੱਚ ਯਮੁਨਾ ਦਾ ਪੱਧਰ 207 ਮੀਟਰ ਤੋਂ ਹੇਠਾਂ ਆਇਆ

On Punjab

Tesla ਦੀ ਭਾਰਤ ਵਿਚ ਐਂਟਰੀ, ਮੁੰਬਈ ’ਚ ਪਹਿਲਾ ਖੁੱਲ੍ਹਿਆ

On Punjab