PreetNama
ਸਮਾਜ/Social

ਬ੍ਰਾਜ਼ੀਲ ਨੇ ਭਾਰਤ ਨਾਲ Covaxin ਦੀ ਖਰੀਦ ‘ਤੇ ਹੰਗਾਮੇ ਦੌਰਾਨ ਰੱਦ ਕੀਤਾ ਸੌਦਾ, ਮੁਸ਼ਕਲ ‘ਚ ਫਸੇ ਰਾਸ਼ਟਰਪਤੀ ਬੋਲਸੋਨਾਰੋ

ਬ੍ਰਾਜ਼ੀਲ ‘ਚ ਭਾਰਤ ਦੀ ਵੈਕਸੀਨ ਭਾਰਤ ਬਾਇਓਟੈੱਕ (Bharat Biotech) ਦੀ ਕੋਵੈਕਸੀਨ (Covaxin) ਦੀ ਖਰੀਦ ਸਬੰਧੀ ਮਚੇ ਤੂਫ਼ਾਨ ਦੌਰਾਨ ਉੱਥੋਂ ਦੀ ਸਰਕਾਰ ਨੇ ਕੋਵੈਕਸੀਨ ਦੇ ਨਾਲ ਡੀਲ ਮੁਲਤਵੀ ਕਰ ਦਿੱਤੀ ਹੈ। ਰਾਸ਼ਟਰਪਤੀ ਬੋਲਸੋਨਾਰੋ ਖਿਲਾਫ ਇਸ ਵੈਕਸੀਨ ਡੀਲ ‘ਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੌਰਾਨ ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੀਆਂ 2 ਕਰੋੜ ਡੋਜ਼ ਖਰੀਦਣ ਲਈ 324 ਮਿਲੀਅਨ ਅਮਰੀਕੀ ਡਾਲਰ ਦੇ ਕਰਾਰ ਨੂੰ ਮੁਅੱਤਲ ਕਰਨ ਜਾ ਰਿਹਾ ਹੈ। ਸੰਘੀ ਕੰਟਰੋਲਰ ਜਨਰਲ (CGU) ਵੈਗਨਰ ਰੋਸਾਰੀਓ ਦੇ ਪ੍ਰਮੁੱਖ ਸਿਹਤ ਮੰਤਰੀ ਮਾਰਸੇਲੋ ਕਵੀਰੋਗਾ ਦੇ ਨਾਲ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀ ਵੈਕਸੀਨ ਖਰੀਦ ਦੀ ਪ੍ਰਕਿਰਿਆ ਦੀ ਜਾਂਚ ਕਰੇਗੀ।

ਅਸਲ ਵਿਚ ਕੋਵੈਕਸੀਨ ਖਰੀਦ ਮਾਮਲੇ ‘ਚ ਬ੍ਰਾਜ਼ੀਲ ਦੀ ਬੋਲਸੋਨਾਰੋ ਸਰਕਾਰ ਉੱਚੀ ਕੀਮਤ ‘ਤੇ ਕੋਵੈਕਸੀਨ ਸੌਦਾ ਕਰਨ ਨੂੰ ਲੈ ਕੇ ਉਲਝਦੀ ਦਿਸ ਰਹੀ ਹੈ। ਵਿਵਾਦ ‘ਚ ਜਦੋਂ ਰਾਸ਼ਟਰਪਤੀ ਬੋਲਸੋਨਾਰੋ ‘ਤੇ ਸਵਾਲ ਉੱਠੇ ਤਾਂ ਉਨ੍ਹਾਂ ਨੂੰ ਸਾਹਮਣੇ ਆ ਕੇ ਸਫ਼ਾਈ ਦੇਣੀ ਪਈ, ਪਰ ਇਸ ਦੇ ਬਾਵਜੂਦ ਮਾਮਲਾ ਸ਼ਾਂਤ ਨਹੀਂ ਹੋਇਆ। ਬ੍ਰਾਜ਼ੀਲ ਦੇ ਇਕ ਸੈਨੇਟਰ ਨੇ ਬੋਲਸੋਨਾਰੋ ਖਿਲਾਫ ਸੁਪਰੀਮ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਹੈ। ਇਸ ਮਾਮਲੇ ‘ਚ ਉਨ੍ਹਾਂ ‘ਤੇ ਵੈਕਸੀਨ ਖਰੀਦ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ।

ਬ੍ਰਾਜ਼ੀਲ ‘ਚ ਪਹਿਲਾਂ ਹੀ ਰਾਸ਼ਟਰਪਤੀ ਬੋਲਸੋਨਾਰੋ ਖਿਲਾਫ ਮਹਾਮਾਰੀ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦੀ ਜਾਂਚ ਚੱਲ ਰਹੀ ਹੈ। ਹੁਣ ਜਾਂਚ ਕਮੇਟੀ ਭਾਰਤ ਬਾਇਓਟੈੱਕ ਦੇ ਨਾਲ ਕੋਵੈਕਸੀਨ ਦੀ ਖਰੀਦ ‘ਚ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਭਾਰਤ ਦੀ ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ (Bharat Biotech) ਦੇ ਨਾਲ 1.6 ਬਿਲੀਅਨ ਰਿਆਸ (ਕਰੀਬ 32 ਕਰੋੜ ਡਾਲਰ) ‘ਚ ਵੈਕਸੀਨ ਦੀਆਂ 2 ਕਰੋੜ ਡੋਜ਼ ਖਰੀਦਣ ਦਾ ਸੌਦਾ ਕੀਤਾ ਸੀ।

 

 

ਕੁਝ ਦਿਨ ਪਹਿਲਾਂ ਰਾਸ਼ਟਰਪਤੀ ਬੋਲਸੋਨਾਰੋ ਨੇ ਪੂਰੇ ਮੁੱਦੇ ‘ਤੇ ਬੋਲਦਿਆਂ ਕਿਹਾ ਸੀ ਕਿ ਬ੍ਰਾਜ਼ੀਲ ਨੇ ਭਾਰਤ ਬਾਇਓਟੈੱਕ ਦੀ ਵੈਕਸੀਨ ਲਈ ਕੋਈ ਪੈਸੇ ਨਹੀਂ ਦਿੱਤੇ ਤੇ ਨਾ ਹੀ ਵੈਕਸੀਨ ਦੀ ਡੋਜ਼ ਰਿਸੀਵ ਕੀਤੀ। ਰਾਸ਼ਟਰਪਤੀ ਨੇ ਕਿਹਾ ਸੀ ਕਿ ਅਸੀਂ ਕੋਵੈਕਸੀਨ ‘ਤੇ ਇਕ ਫ਼ੀਸਦ ਵੀ ਖਰਚ ਨਹੀਂ ਕੀਤਾ। ਸਾਨੂੰ ਕੋਵੈਕਸੀਨ ਦੀ ਇਕ ਡੋਜ਼ ਨਹੀਂ ਮਿਲੀ ਤਾਂ ਭ੍ਰਿਸ਼ਟਾਚਾਰ ਕਿੱਥੇ ਹੈ?

Related posts

ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ 9 ਦੀ ਮੌਤ, 63 ਜ਼ਖਮੀ

On Punjab

‘ਆਪ’ ਦੇ ਅਗਲਾ ਹਲਕਾ ਇੰਚਾਰਜ ਬਾਰੇ ਲੱਗਣ ਲੱਗੀਆਂ ਕਿਆਸਅਰਾਈਆਂ

On Punjab

ਸਿਟੀ ਬਿਊਟੀਫੁੱਲ ’ਚ ਸੀਤ ਲਹਿਰ ਨੇ ਕੰਬਣੀ ਛੇੜੀ

On Punjab