ਸਮੇਂ ਦੇ ਨਾਲ ਔਰਤਾਂ ਵਿਚ Awareness ਆ ਰਹੀਂ ਹੈ ਅਤੇ ਇਹ ਆਪਣੇ ਖਿਲਾਫ਼ ਹੋਣ ਵਾਲੇ ਅਪਰਾਧਾਂ ਦਾ ਜਾਵਬ ਦੇਣ ਲੱਗ ਗਾਈਆਂ ਹਨ। ਹੁਣ ਔਰਤਾਂ ਆਪਣੇ ਹੱਕ ਲਈ ਆਵਾਜ਼ ਉਠਾ ਰਹੀਆਂ ਹਨ। ਉਨ੍ਹਾਂ ਨੂੰ ਆਪਣਾ ਹੱਕ ਪਤਾ ਹੈ। ਹੁਣ ਔਰਤਾਂ ਕਿਸੇ ਤੋਂ ਡਰ ਕੇ ਜ਼ਿੰਦਗੀ ਜਿਉਣਾ ਪਸੰਦ ਨਹੀਂ ਕਰਦੀਆਂ। ਹਮੇਸ਼ਾ ਔਰਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਮਰਦ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਨਾਲ ਉਨ੍ਹਾਂ ਦੇ ਪਹਿਰਾਵੇ ਨੂੰ ਵੀ ਚਲਾਉਣਾ ਚਾਹੁੰਦੇ ਹਨ। ਹਾਲ ਵਿਚ ਹੀ ਇਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇੰਗਲੈਂਡ ਵਿਚ ਇਕ ਮਹਿਲਾਂ ਪੇਂਟਰ ਦੇ ਨਾਲ ਅਜਿਹੀ ਘਟਨਾ ਹੋਈ। ਉਸ ਦੇ ਬੌਸ ਨੇ ਇਸ ਨੂੰ ਪੌੜੀ ਚੜ੍ਹਣ ਤੋਂ ਪਹਿਲਾਂ ਸਕਟਿੰਗ ਪਾਉਣ ਲਈ ਕਿਹਾ।
ਸੂਤਰਾਂ ਦੇ ਹਵਾਲੇ ਤੋਂ ਇਹ ਸਾਹਮਣੇ ਆਇਆ ਹੈ ਕਿ ਇੰਗਲੈਂਡ ਦੇ ਲੈਸਟਰ ਦੀ ਰਹਿਣ ਵਾਲੀ ਮਹਿਲਾ ਪੇਂਟਰ Lisa Thomas ਜੋ ਕਿ ਇਕ ਸਜਾਵਟ ਪੇਂਟਰ ਹੈ ਦੇ ਨਾਲ ਅਜਿਹੀ ਘਟਨਾ ਵਾਪਰੀ। ਅਸਲ ਵਿਚ ਲੀਜ਼ਾ ਦੇ ਬੌਸ ਨੇ ਉਸ ਦੇ ਕੱਪੜਿਆ ਨੂੰ ਲੈ ਕੇ ਟਿੱਪਣੀ ਕੀਤੀ, ਤੇ ਉਸ ਨੂੰ ਆਦੇਸ਼ ਦਿੱਤੇ ਕੀ ਉਹ ਕੰਧ ਤੇ ਉੱਚੀ ਥਾਵਾਂ ਤੇ ਪੇਂਟ ਕਰਨ ਲਈ ਪੌੜੀ ਤੇ ਚੜ੍ਹਣ ਲਈ ਸਟਾਕਿੰਗ ਪਾਵੇ। ਤੁਹਾਨੂੰ ਦੱਸ ਦਈਏ ਕਿ ਸਟਕਿੰਗ ਗੋਡਿਆ ਤੱਕ ਜਰਾਬਾ ਹੁੰਦੀਆਂ ਹਨ। ਜਿਸ ਨੂੰ ਔਰਤਾਂ ਹਮੇਸ਼ਾ ਸ਼ਾਰਟ ਡੈਰਸ ਨਾਲ ਪੈਰ ਢੱਕਣ ਲਈ ਪਾਉਦੀਆਂ ਹਨ।ਤੁਹਾਨੂੰ ਦੱਸ ਦਈਏ ਕਿ ਜਦ ਮਰਦਾਂ ਨਾਲ ਭਰੀ ਕੰਪਨੀ ਵਿਚ ਲੀਜ਼ਾ ਨੂੰ ਔਰਤ ਹੋਣ ਤੇ ਮਜ਼ਾਕ ਦਾ ਸਹਾਮਣਾ ਕਰਨਾ ਪਿਆ। ਕਦੇਂ ਕਦੇਂ ਇਸ ਦੇ ਨਾਲ ਦੇ ਕਰਮੀ ਉਸ ਨਾਲ ਗਲਤ ਮਜ਼ਾਕ ਕਰਦੇ ਸਨ।
ਇਸ ਨਾਲ ਲੀਜ਼ਾ ਹਮੇਸ਼ਾ ਪਰੇਸ਼ਾਨ ਰਹਿੰਦੀ ਪਰ ਜਦ ਪੌੜੀ ਚੜ੍ਹਣ ਨੂੰ ਲੈ ਕੇ ਉਸ ਨੂੰ ਆਦੇਸ਼ ਦਿਤਾ ਗਿਆ ਤਾਂ ਉਸ ਨੂੰ ਬੁਰਾ ਲੱਗਾ ਜਿਸ ਤੋਂ ਬਾਅਦ ਉਸ ਨੇ ਜਿਨਸੀ ਸ਼ੋਸ਼ਣ ਦਾ ਕੇਸ ਬੌਸ ਦੇ ਨਾਲ-ਨਾਲ ਹੋਰ ਲੋਕਾਂ ਤੇ ਵੀ ਠੋਕ ਦਿੱਤਾ।
ਸਾਲ 2017 ਤੋਂ ਸ਼ੋਸਣ ਨੂੰ ਬਰਦਾਸ਼ਤ ਕਰ ਰਹੀ ਲੀਜ਼ਾ ਨੇ 2019 ਵਿਚ ਕੇਸ ਦਰਜ ਕੀਤਾ ਪਰ ਮਾਮਲੇ ਵਿਚ ਕਥਿਤ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਉਸ ਨੇ ਲੀਜ਼ਾ ਨੂੰ ਉਸ ਤੇ ਕੀਤੇ ਅਪਮਾਨ ਲਈ ਜ਼ੁਰਮਾਨਾ ਦਿੱਤਾ ਹੈ।
