ਨਵੀਂ ਦਿੱਲੀ: ਅੱਜ ਅਸੀਂ ਹਰ ਛੋਟੇ-ਵੱਡੇ ਭੁਗਤਾਨ ਲਈ UPI ਦੀ ਵਰਤੋਂ ਕਰਦੇ ਹਾਂ। ਅਕਸਰ ਸਾਨੂੰ ਲੱਗਦਾ ਹੈ ਕਿ UPI ਰਾਹੀਂ ਪੈਸੇ ਭੇਜਣ ਲਈ ਬੈਂਕ ਖਾਤੇ ਵਿੱਚ ਪੈਸੇ ਹੋਣੇ ਲਾਜ਼ਮੀ ਹਨ ਪਰ ਅਜਿਹਾ ਨਹੀਂ ਹੈ। ਹੁਣ ਤੁਸੀਂ ‘ਕ੍ਰੈਡਿਟ ਲਾਈਨ’ (Credit Line) ਰਾਹੀਂ ਖਾਤੇ ਵਿੱਚ ਜ਼ੀਰੋ ਬੈਲੇਂਸ ਹੋਣ ‘ਤੇ ਵੀ ਪੇਮੈਂਟ ਕਰ ਸਕਦੇ ਹੋ। UPI ਐਪਸ ਹੁਣ ਸਿਰਫ਼ ਪੈਸੇ ਟ੍ਰਾਂਸਫਰ ਕਰਨ ਤੱਕ ਸੀਮਤ ਨਹੀਂ ਰਹੀਆਂ। ‘ਕ੍ਰੈਡਿਟ ਲਾਈਨ’ ਇੱਕ ਤਰ੍ਹਾਂ ਨਾਲ ਡਿਜੀਟਲ ਕ੍ਰੈਡਿਟ ਕਾਰਡ ਵਾਂਗ ਕੰਮ ਕਰਦੀ ਹੈ। ਇਸ ਵਿੱਚ ਬੈਂਕ ਤੁਹਾਨੂੰ ਖ਼ਰਚ ਕਰਨ ਲਈ ਇੱਕ ਨਿਸ਼ਚਿਤ ਸੀਮਾ (Limit) ਉਧਾਰ ਵਜੋਂ ਦਿੰਦਾ ਹੈ। ਤੁਸੀਂ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ‘ਤੇ ਵੀ ਇਸ ਲਿਮਿਟ ਦੀ ਵਰਤੋਂ ਕਰਕੇ UPI ਰਾਹੀਂ ਲੈਣ-ਦੇਣ ਕਰ ਸਕਦੇ ਹੋ।
ਕਿਹੜੇ ਬੈਂਕ ਦੇ ਰਹੇ ਹਨ ਇਹ ਸਹੂਲਤ- ਕਈ ਪ੍ਰਮੁੱਖ ਬੈਂਕ ਹੁਣ ਆਪਣੇ ਗਾਹਕਾਂ ਨੂੰ ਇਹ ਸੇਵਾ ਪ੍ਰਦਾਨ ਕਰ ਰਹੇ ਹਨ। ਪ੍ਰਾਈਵੇਟ ਬੈਂਕ: ਐਕਸਿਸ ਬੈਂਕ (Axis), HDFC ਬੈਂਕ, ICICI ਬੈਂਕ ਅਤੇ ਇੰਡੀਅਨ ਬੈਂਕ। ਸਰਕਾਰੀ ਬੈਂਕ: ਪੰਜਾਬ ਨੈਸ਼ਨਲ ਬੈਂਕ (PNB) ਵੀ ਇਹ ਸਹੂਲਤ ਦੇ ਰਿਹਾ ਹੈ। ਇਹ ਇੱਕ ਤਰ੍ਹਾਂ ਦਾ ਉਧਾਰ ਹੈ, ਇਸ ਲਈ ਬੈਂਕ ਇਸ ‘ਤੇ ਵਿਆਜ ਵੀ ਲੈਂਦੇ ਹਨ। ਜ਼ਿਆਦਾਤਰ ਬੈਂਕ ਤੁਰੰਤ ਵਿਆਜ ਲੈਣਾ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਕੁਝ ਮਹੀਨੇ ਦੇ ਅੰਤ ਵਿੱਚ ਚਾਰਜ ਲਗਾਉਂਦੇ ਹਨ।
Credit Line ਨੂੰ UPI ਨਾਲ ਕਿਵੇਂ ਲਿੰਕ ਕਰੀਏ?
ਐਪ ਚੁਣੋ: ਸਭ ਤੋਂ ਪਹਿਲਾਂ ਆਪਣੀ ਪਸੰਦ ਦੀ ਕਿਸੇ ਵੀ UPI ਐਪ (ਜਿਵੇਂ GPay, PhonePe, Paytm) ਨੂੰ ਖੋਲ੍ਹੋ। ਸਰਚ ਕਰੋ: ਐਪ ਦੇ ਸਰਚ ਬਾਰ ਵਿੱਚ ‘Credit Line’ ਵਿਕਲਪ ਲੱਭੋ। ਐਡ ਕਰੋ: ਹੁਣ ‘Add Credit Line’ ਦੇ ਵਿਕਲਪ ‘ਤੇ ਕਲਿੱਕ ਕਰੋ। ਬੈਂਕ ਦੀ ਚੋਣ: ਉਸ ਬੈਂਕ ਨੂੰ ਚੁਣੋ ਜਿੱਥੇ ਤੁਹਾਡਾ ਖਾਤਾ ਹੈ ਅਤੇ ਜੋ ਇਹ ਸਹੂਲਤ ਦੇ ਰਿਹਾ ਹੈ। ਪਿਨ ਸੈੱਟ ਕਰੋ: ਹੁਣ ਤੁਹਾਨੂੰ UPI ਪਿਨ ਸੈੱਟ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਆਧਾਰ ਕਾਰਡ ਰਾਹੀਂ ਵੈਰੀਫਿਕੇਸ਼ਨ ਕਰਨੀ ਪਵੇਗੀ। OTP ਦਰਜ ਕਰੋ: ਆਧਾਰ ਨੰਬਰ ਪਾਉਣ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਆਪਣਾ UPI ਪਿਨ ਸੈੱਟ ਕਰੋ। ਹੁਣ ਤੁਸੀਂ ਬਿਨਾਂ ਬੈਲੇਂਸ ਦੇ ਵੀ ਪੇਮੈਂਟ ਕਰ ਸਕਦੇ ਹੋ।

