PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਹਵਾਈ ਅੱਡੇ ’ਤੇ ਪੰਜ ਘੰਟਿਆਂ ਤੱਕ ‘ਰੋਕੀ’ ਰੱਖੀ

ਮੁੰਬਈ- ਮੁੰਬਈ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜਹਾਜ਼ ਦੇ ਖੰਭਾਂ ਵਿਚ ਘਾਹ ਫੂਸ ਫਸਣ ਕਰਕੇ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਰੋਕੀ ਰੱਖਿਆ ਗਿਆ। ਇਹ ਘਟਨਾ 25 ਜੂਨ ਦੀ ਦੱਸੀ ਜਾਂਦੀ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਪਾਸੇ ਫੌਰੀ ਧਿਆਨ ਦਿੱਤਾ ਗਿਆ ਤੇ ਜਹਾਜ਼ ਨੂੰ ਸੰਚਾਲਨ (ਉਡਾਣ) ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ।

ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਹਾਲਾਂਕਿ ਜਹਾਜ਼ ਵਿਚ ਮੌਜੂਦਾ ਯਾਤਰੀਆਂ ਦੀ ਗਿਣਤੀ ਤੇ ਅਮਲੇ ਦੇ ਮੈਂਬਰਾਂ, ਜਹਾਜ਼ ਨੇ ਕਿੰਨੇ ਵਜੇ ਰਵਾਨਾ ਹੋਣਾ ਸੀ ਤੇ ਯਾਤਰੀ ਕਿੰਨੇ ਸਮੇਂ ਲਈ ਹਵਾਈ ਅੱਡੇ ’ਤੇ ਫਸੇ ਰਹੇ, ਬਾਰੇ ਅਜੇ ਤੱਕ ਤਫ਼ਸੀਲ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਮੁਤਾਬਕ ਉਡਾਣ AI 2354, Airbus A320Neo ਜਹਾਜ਼ ਨੇ ਮੁੰਬਈ ਤੋਂ ਸਵੇਰੇ 7:45 ਵਜੇ ਉਡਾਣ ਭਰਨੀ ਸੀ। ਉਡਾਣ ਪੰਜ ਘੰਟੇ ਤੋਂ ਵੱਧ ਦੀ ਦੇਰੀ ਨਾਲ ਬਾਅਦ ਦੁਪਹਿਰ 1 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਹੋਈ।

ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਨੂੰ ਸੰਭਾਲਣ ਵਾਲੇ ਸੇਵਾ ਪ੍ਰਦਾਤਾ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਦੀ ਰਿਪੋਰਟ ਸੁਰੱਖਿਆ ਰੈਗੂਲੇਟਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਭੇਜ ਦਿੱਤੀ ਗਈ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਆਦਿ ਦਿੱਤੀ ਗਈ, ਅਤੇ ਜਿਵੇਂ ਹੀ ਫਲਾਈਟ ਅਮਲੇ ਦੇ ਇੱਕ ਨਵੇਂ ਸਮੂਹ ਨੇ ਰਿਪੋਰਟ ਦਿੱਤੀ, ਉਡਾਣ ਰਵਾਨਾ ਹੋ ਗਈ।

Related posts

ਲੌਕਡਾਊਨ ‘ਚ ਪਿੰਡਾਂ ਵਾਲਿਆਂ ਨੇ ਦਿੱਤਾ ‘ਦੋ ਗਜ਼’ ਦਾ ਸੰਦੇਸ਼, ਜਿਸ ਨੇ ਕੀਤਾ ਕਮਾਲ : PM ਮੋਦੀ

On Punjab

21,55,27,500 ਰੁਪਏ ’ਚ ਨਿਲਾਮ ਹੋਈ ਮੱਛੀ, ਜਾਣੋ ਖ਼ਾਸੀਅਤ

On Punjab

ਪਣਡੁੱਬੀ ਨੁਕਸਾਨ ਮਾਮਲੇ ’ਚ ਅਮਰੀਕੀ ਨੇਵੀ ਨੇ ਕੀਤੀ ਕਾਰਵਾਈ, ਦੋ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ

On Punjab