PreetNama
ਸਮਾਜ/Social

ਬੈਂਕਾਕ ‘ਚ 230 ਫੁੱਟ ਉੱਚੀ ਬੁੱਧ ਦੀ ਮੂਰਤੀ ਤਿਆਰ, ਲੋਕ ਅਰਪਣ ਕੋਰੋਨਾ ਮਹਾਮਾਰੀ ਕਾਰਨ ਅਗਲੇ ਸਾਲ ਤਕ ਲਈ ਟਲ਼ਿਆ

ਬੈਂਕਾਕ ਦੇ ਬਾਹਰੀ ਖੇਤਰ ‘ਚ ਸਥਿਤ ਥਾਈ ਮੰਦਰ ‘ਚ ਸਥਾਪਤ ਹੋਣ ਵਾਲੀ ਵਿਸ਼ਾਲ ਬੁੱਧ ਮੂਰਤੀ ਬਣ ਕੇ ਤਿਆਰ ਹੋ ਗਈ ਹੈ। ਇਹ ਮੂਰਤੀ 230 ਫੁੱਟ ਲਗਪਗ 20 ਮੰਜ਼ਲਾ ਇਮਾਰਤ ਜਿੰਨੀ ਉੱਚੀ ਹੈ। ਮੂਰਤੀ ਦਾ ਲੋਕ ਅਰਪਣ ਕੋਰੋਨਾ ਮਹਾਮਾਰੀ ਕਾਰਨ ਅਗਲੇ ਸਾਲ ਤਕ ਲਈ ਟਲ਼ ਸਕਦਾ ਹੈ।

 

ਬੈਂਕਾਕ ਦੇ ਬਾਹਰੀ ਖੇਤਰ ਦੇ ਬੋਧੀ ਸਥਾਨ ‘ਤੇ ਸਥਾਪਿਤ ਕਰਨ ਲਈ ਬੁੱਧ ਮੂਰਤੀ ਨੂੰ ਬਣਾਉਣ ਦਾ ਕੰਮ 2017 ‘ਚ ਸ਼ੁਰੂ ਹੋਇਆ ਸੀ। ਮੰਦਰ ਦੇ ਬੁਲਾਰੇ ਪਿਸਾਨ ਸਾਂਗਕਾਪਿਨੀਜ ਨੇ ਦੱਸਿਆ ਕਿ ਇਸ ਦੇ ਵੱਖ-ਵੱਖ ਹਿੱਸੇ ਚੀਨ ‘ਚ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਸ਼ਿਪ ਰਾਹੀਂ ਥਾਈਲੈਂਡ ਲਿਆ ਕੇ ਜੋੜਿਆ ਜਾ ਗਿਆ ਹੈ। ਬੁੱਧ ਦੀ ਮੂਰਤੀ ਤਾਂਬੇ ਦੀ ਬਣਾਈ ਗਈ ਹੈ ਤੇ ਇਸ ‘ਤੇ ਸੋਨੇ ਦਾ ਪਾਣੀ ਚੜ੍ਹਾਇਆ ਗਿਆ ਹੈ। ਇਸ ‘ਤੇ ਦਾਨ ‘ਚ ਮਿਲੇ 16 ਮਿਲੀਅਨ ਡਾਲਰ (ਕਰੀਬ 11 ਹਜ਼ਾਰ ਕਰੋੜ ਰੁਪਏ) ਦੀ ਲਾਗਤ ਆਈ ਹੈ।

Related posts

ਭਾਰਤ ‘ਚ ਕਾਰ ਉਦਯੋਗ ਢਹਿ-ਢੇਰੀ, ਟਰੈਕਟਰਾਂ ਦੀ ਵੀ ਮੰਦਾ ਹਾਲ

On Punjab

SBI ਗਾਹਕ ਸਾਵਧਾਨ! ਪਹਿਲੀ ਅਕਤੂਬਰ ਤੋਂ ATM ‘ਤੇ ਲੱਗਣਗੇ ਨਵੇਂ ਨਿਯਮ

On Punjab

ਵਧਦੇ ਤਣਾਅ ਦੇ ਵਿਚਕਾਰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਡਿੱਗੇ

On Punjab