PreetNama
ਖਬਰਾਂ/News

ਬੇਅਦਬੀ ਤੇ ਗੋਲੀਕਾਂਡ: ਅਕਾਲੀ ਲੀਡਰ ਮਨਤਾਰ ਬਰਾੜ ਨੂੰ ਝਟਕਾ

ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਅਦਾਲਤ ਦਾ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਨੂੰ ਕੋਈ ਰਾਹਤ ਨਾ ਦਿੰਦਿਆਂ ਅਗਾਉਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ।

ਯਾਦ ਰਹੇ ਬੀਤੇ ਕੱਲ੍ਹ ਕਰੀਬ ਦੋ ਘੰਟੇ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ‘ਤੇ ਬਹਿਸ ਹੋਈ ਸੀ। ਇਸ ਮਗਰੋਂ ਅਦਾਲਤ ਨੇ ਅੱਜ ਤੱਕ ਫੈਸਲਾ ਰਾਖਵਾਂ ਰੱਖਿਆ ਸੀ। ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ SIT ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਾਉਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ।

ਪੰਜਾਬ ਸਰਕਾਰ ਨੇ ਅਦਾਲਤ ਵਿੱਚ ਮਨਤਾਰ ਬਰਾੜ ਦੇ ਪੱਖ ਦੀ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਬਰਾੜ ਜੇਕਰ ਸ਼ਾਂਤੀਮਈ ਧਰਨਾ ਚੁਕਵਾਉਣਾ ਚਾਹੁੰਦੇ ਤਾਂ ਉਹ ਕੋਟਕਪੂਰਾ ਚੌਕ ਵਿੱਚ ਖੁਦ ਜਾ ਕੇ ਸੰਗਤ ਨਾਲ ਗੱਲਬਾਤ ਕਰ ਸਕਦੇ ਸਨ।

ਸੂਬਾ ਸਰਕਾਰ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਬਰਾੜ ਨੂੰ ਜਾਂਚ ਟੀਮ ਨੇ 9 ਨਵੰਬਰ ਤੇ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ। ਇਸ ਲਈ ਬਰਾੜ ਨੂੰ ਹਿਰਾਸਤ ਵਿੱਚ ਲੈਣਾ ਜ਼ਰੂਰੀ ਹੈ।

Related posts

ਚਾਈਲਡ ਹੈਲਥ ਵਰਕਸ਼ਾਪ ਵਿਚ ਬੱਚਿਆ ਅਤੇ ਮਾਵਾਂ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਕੀਤੇ ਗਏ ਸਾਂਝੇ

Pritpal Kaur

ਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼, ਕੈਬਨਿਟ ਮੰਤਰੀ ਨੇ ਇਸ ਕਾਰਨ ਲਿਆ ਫ਼ੈਸਲਾ

On Punjab

ਨਾਸਿਕ ਦੇ ਆਰਟਿਲਰੀ ਸੈਂਟਰ ‘ਚ ਟਰੇਨਿੰਗ ਦੌਰਾਨ ਧਮਾਕਾ, ਦੋ ਅਗਨੀਵੀਰਾਂ ਦੀ ਮੌਤ; ਇੱਕ ਜ਼ਖਮੀ ਨਾਸਿਕ ਰੋਡ ਖੇਤਰ ਦੇ ਤੋਪਖਾਨੇ ਦੇ ਕੇਂਦਰ ਵਿੱਚ ਗੋਲੀਬਾਰੀ ਅਭਿਆਸ ਦੌਰਾਨ ਇੱਕ ਭਾਰਤੀ ਫੀਲਡ ਗੰਨ ਦਾ ਇੱਕ ਗੋਲਾ ਫਟਣ ਨਾਲ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਅਤੇ ਸੈਫਤ ਸ਼ਿੱਟ (21) ਦੀ ਮੌਤ ਹੋ ਗਈ। ਅਗਨੀਵੀਰ ਮਹਾਰਾਸ਼ਟਰ ਦੇ ਨਾਸਿਕ ਦੇ ਦੇਵਲਾਲੀ ਸਥਿਤ ਆਰਟਿਲਰੀ ਸਕੂਲ ਵਿੱਚ ਸਿਖਲਾਈ ਲਈ ਹੈਦਰਾਬਾਦ ਤੋਂ ਆਇਆ ਸੀ।

On Punjab