81.7 F
New York, US
August 5, 2025
PreetNama
ਫਿਲਮ-ਸੰਸਾਰ/Filmy

ਬੁਲੇਟ ‘ਤੇ ਰੁਪਿੰਦਰ ਹਾਂਡਾ ਨੇ ਮਾਰੀ ਗੇੜੀ, ਵੀਡੀਓ ਵਾਇਰਲ ਹੋਣ ‘ਤੇ ਫੈਨਸ ਨੇ ਦਿੱਤੀ ਖਾਸ ਸਲਾਹ

ਚੰਡੀਗੜ੍ਹ: ਰੁਪਿੰਦਰ ਹਾਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਬੁਲੇਟ ‘ਤੇ ਸਵਾਰ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ‘ਤੇ ਗਾਇਕਾ ਦੇ ਫੈਨਸ ਖੂਬ ਕੁਮੈਂਟਸ ਕਰ ਰਹੇ ਹਨ ਅਤੇ ਨਾਲ ਹੀ ਗਾਇਕਾ ਨੂੰ ਮਾਸਕ ਅਤੇ ਹੈਲਮੇਟ ਪਾਉਣ ਦੀ ਨਸੀਹਤ ਵੀ ਦੇ ਰਹੇ ਹਨ।

ਇਸ ਵੀਡੀਓ ‘ਚ ਤੁਸੀਂ ਰੁਪਿੰਦਰ ਹਾਂਡਾ ਦੇ ਬੋਲਡ ਅੰਦਾਜ਼ ਨੂੰ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਗੀਤ ਉਹ ਗਾਉਂਦੇ ਹਨ, ਉਸੇ ਤਰ੍ਹਾਂ ਦਾ ਐਟੀਟਿਊਡ ਇੱਥੇ ਵੀ ਸਾਫ ਝਲਕ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ।

ਜੇਕਰ ਰੁਪਿੰਦਰ ਹਾਂਡਾ ਦੇ ਵਰਕ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ। ਉਹ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ‘ਚ ਹੈ ਅਤੇ ਉਸ ਦੇ ਗੀਤਾਂ ਨੂੰ ਫੈਨਸ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related posts

ਹਾਲੀਵੁੱਡ ਤੋਂ ਮਿਲਿਆ ਚੈਲੰਜ ਖਿਲਾੜੀ ਕੁਮਾਰ ਨੇ ਕੀਤਾ ਪੂਰਾ,

On Punjab

ਆਪਣੇ ਪਸੰਦੀਦਾ ‘ਸਮੋਸਾ’ ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟ

On Punjab

ਜਲਦ ਹੀ ਦਰਸ਼ਕਾ ਦੇ ਰੁ ਬ ਰੁ ਹੋਣ ਜਾ ਰਿਹਾ ਮਿਸ ਪੂਜਾ ਦਾ ਗੀਤ ‘ਮਹਿੰਦੀ’

On Punjab