PreetNama
ਰਾਜਨੀਤੀ/Politics

ਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨ

ਨਵੀਂ ਦਿੱਲੀ: ਨਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨਾਂ ਬਾਅਦ ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਬੀਜੇਪੀ ਨੇ ਇਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਤਿੰਨਾਂ ਲੀਡਰਾਂ ਕੋਲੋਂ ਜਵਾਬ ਮੰਗ ਕੇ 10 ਦਿਨਾਂ ਅੰਦਰ ਪਾਰਟੀ ਨੂੰ ਉਸ ਦੀ ਰਿਪੋਰਟ ਦੇਣ ਲਈ ਕਿਹਾ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਲੀਡਰਾਂ ਦੇ ਆਪਣੇ ਨਿੱਜੀ ਬਿਆਨ ਹਨ, ਜਿਸ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ। ਦੱਸ ਦੇਈਏ ਤਿੰਨਾਂ ਲੀਡਰਾਂ ਨੇ ਆਪਣੇ ਬਿਆਨ ਵਾਪਸ ਲੈ ਕੇ ਮੁਆਫ਼ੀ ਵੀ ਮੰਗ ਲਈ ਹੈ। ਫਿਰ ਵੀ ਪਾਰਟੀ ਦੇ ਵੱਕਾਰ ਦੇ ਮੱਦੇਨਜ਼ਰ ਪਾਰਟੀ ਨੇ ਤਿੰਨਾਂ ‘ਤੇ ਉਕਤ ਕਾਰਵਾਈ ਕੀਤੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਤਿੰਨ ਮੁਲਕੀ ਦੇ ਦੌਰੇ ਦੇ ਆਖਰੀ ਪੜਾਅ ‘ਤੇ ਕਰੋਏਸ਼ੀਆ ਪਹੁੰਚੇ

On Punjab

‘ਮਨ ਕੀ ਬਾਤ’ ‘ਚ ਮੋਦੀ ਨੇ ਕੀਤੀ ਬੱਚਿਆਂ ਦੇ ਦਿਲ ਦੀ ਗੱਲ

On Punjab

ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ

On Punjab