PreetNama
ਰਾਜਨੀਤੀ/Politics

ਬੀਜੇਪੀ ਦੀ ਸੀਟ ‘ਤੇ ਚੋਣ ਲੜ ਚੁੱਕੇ ਅਜੇ ਅਗਰਵਾਲ ਮੋਦੀ ਖਿਲਾਫ ਕਰ ਰਹੇ ਨੇ ਪ੍ਰਚਾਰ

ਵਾਰਾਨਸੀ: ਰਾਏਬਰੇਲੀ ਲੋਕਸਭਾ ਸੀਟ ‘ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਟਿਕਟ ‘ਤੇ ਸੋਨਿਆ ਗਾਂਧੀ ਖਿਲਾਫ 2014 ਦਾ ਚੋਣ ਲੜ ਚੁੱਕੇ ਪਾਰਟੀ ਦੇ ਸਾਬਕਾ ਨੇਤਾ ਅਜੇ ਅਗਰਵਾਲ ਨੇ ਰਾਜੀਵ ਗਾਂਧੀ ਖਿਲਾਫ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਟਿੱਪਣੀ ਦੀ ਨਿੰਦਾ ਕੀਤੀ ਸੀ।

ਸੀਨਅਿਰ ਵਕੀਲ ਅਜੇ ਅਗਰਵਾਲ ਨੇ ਕਿਹਾ ਕਿ ਬੋਫੋਰਸ ਮਾਮਲੇ ‘ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਕੋਈ ਵੀ ਇਲਜ਼ਾਮ ਕਦੇ ਸਾਬਿਤ ਨਹੀ ਹੋਇਆ ਅਤੇ ਉਨ੍ਹਾਂ ਨੂੰ ਕਲੀਨਚਿਟ ਦਿੱਤੀ ਗਈ। ਸੀਨੀਅਰ ਵਕੀਲ ਨੇ ਦਾਅਵਾ ਕੀਤਾ ਕੀ ਉਨ੍ਹਾਂ ਨੇ 14 ਸਾਲਾਂ ਤਕ ਹਿੰਦੂਜਾ ਭਰਾਵਾਂ ਖਿਲਾਫ ਸੁਪਰੀਮ ਕੋਰਟ ‘ਚ ਸ਼ਿਕਾਇਤਕਰਤਾ ਦੇ ਤੌਰ ‘ਤੇ ਬੋਫੋਰਸ ਮਾਮਲੇ ਦਾ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਣਕਾਰੀ ਹੈ
ਕਾਂਗਰਸ ਉਮੀਦਵਾਰ ਅਜੇ ਰਾਏ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਅਜੇ ਅਗਰਵਾਲ ਪੀਐਮ ਮੋਦੀ ਖਿਲਾਫ ਮੋਚਰਾ ਖੋਲ੍ਹਣ ਲਈ ਵਾਰਾਨਸੀ ‘ਚ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ ‘ਤੇ ਪਾਕਿਸਤਾਨ ਨੂੰ ਜੰਗ ਲਈ ਉਕਸਾਉਣ ਦਾ ਇਲਜ਼ਾਮ ਵੀ ਲਗਾਇਆ।

ਅਜੇ ਅਗਰਵਾਲ ਨੇ ਸਾਬਕਾ ਕਾਂਗਰਸੀ ਨੇਤਾ ਅਤੇ ਹੁਣ ਬੀਜੇਪੀ ਨੇਤਾਾ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ  ਦਾ ਇੱਕ ਆਡੀਓ ਕਲਿਪ ਜਾਰੀ ਕੀਤਾ ਹੈ ਜਿਸ ‘ਚ ਉਹ ਕਹਿ ਰਹੇ ਹਨ  ਕਿ ਰਾਜੀਵ ਗਾਂਧੀ ਭ੍ਰਸ਼ਟ ਅਤੇ ਲਾਲਚੀ ਨਹੀ ਸੀ।

Related posts

ਸਚਿਨ ਪਾਇਲਟ ਨੇ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਬਣਾਉਣ ਦਾ ਆਫਰ ਠੁਕਰਾਇਆ

On Punjab

ਆਪ ਵਾਲੇ ਨਹੀਂ ਕਰ ਸਕਦੇ ਪੰਜਾਬ ਦਾ ਭਲਾ- ਛੋਟੇਪੁਰ, ਮਾਇਆਵਤੀ ਤੇ ਮਮਤਾ ਨਹੀਂ ਹੋਏ ਮੋਗਾ ਰੈਲੀ ‘ਚ ਸ਼ਾਮਲ

On Punjab

Lokshabha Elections 2024: ਰਾਹੁਲ ਗਾਂਧੀ ਨੇ UP ‘ਚ INDIA Alliance ਲਈ ਲਿਆ ਵੱਡਾ ਫੈਸਲਾ, BJP ਦੀਆਂ ਵੱਧ ਸਕਦੀਆਂ ਮੁਸ਼ਕਲਾਂ

On Punjab