PreetNama
ਫਿਲਮ-ਸੰਸਾਰ/Filmy

ਬਿੱਗ ਬੌਸ ਫੇਮ ਏਜਾਜ਼ ਖ਼ਾਨ ਗ੍ਰਿਫ਼ਤਾਰ, ਟਿਕ-ਟੌਕ ‘ਤੇ ਵੀਡੀਓ ਦਾ ਵਿਵਾਦ

ਮੁੰਬਈ: ਬਾਲੀਵੁੱਡ ਐਕਟਰ ਤੇ ਬਿੱਗ ਬੌਸ ਫੇਮ ਏਜਾਜ਼ ਖ਼ਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਟਿਕ-ਟੌਕ ਐਪ ‘ਤੇ ਵਿਵਾਦਤ ਵੀਡੀਓ ਸ਼ੇਅਰ ਕੀਤਾ ਹੈ। ਇਸ ਦੀ ਜਾਣਕਾਰੀ ਫ਼ਿਲਮ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਟਵੀਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਸ਼ੋਕ ਪੰਡਿਤ ਨੇ ਏਜਾਜ਼ ਖਿਲਾਫ ਡਰਜ ਹੋਈ ਐਫਆਈਆਰ ਦੀ ਫੋਟੋ ਵੀ ਸ਼ੇਅਰ ਕੀਤੀ ਹੈ।

ਏਜਾਜ਼ ਖ਼ਾਨ ਦੀ ਗ੍ਰਿਫ਼ਤਾਰੀ ਬਾਰੇ ਦੱਸਦੇ ਹੋਏ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ, “ਏਜਾਜ਼ ਖ਼ਾਨ ਨੂੰ ਉਸ ਦੇ ਵਿਵਾਦਤ ਟਿਕ-ਟੌਕ ਵੀਡੀਓ ਲਈ ਅਰੈਸਟ ਕਰਨ ਲਈ ਤੁਹਾਡਾ ਧੰਨਵਾਦ। ਮੈਂ ਇੱਕ ਸ਼ਿਕਾਇਤ 16 ਜੁਲਾਈ ਨੂੰ ਜੁਹੂ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਸੀ। ਉਹ ਸਮਾਜ ਲਈ ਖ਼ਤਰਾ ਹੈ।”ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਐਫਆਈਆਰ ‘ਚ ਲਿਖਿਆ ਸੀ ਕਿ ਉਸ ਦੀ ਥਾਂ ਸਲਾਖਾਂ ਪਿੱਛੇ ਹੈ ਸਮਾਜ ‘ਚ ਨਹੀਂ। ਅਸ਼ੋਕ ਪੰਡਿਤ ਅਕਸਰ ਹੀ ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਏ ਸਾਹਮਣੇ ਰੱਖਦੇ ਰਹਿੰਦੇ ਹਨ।

Related posts

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਡਿਜ਼ਾਈਨਰ ਲਈ ਕੀਤਾ ਪਹਿਲਾ ਫੋਟੋਸ਼ੂਟ

On Punjab

Canada to cover cost of contraception and diabetes drugs

On Punjab

ਬਾਦਸ਼ਾਹ ਨਹੀਂ ਗਾ ਸਕਦੇ ਗੁਰੂ ਰੰਧਾਵਾ ਵਰਗੇ ਗਾਣੇ, ਯੂਟਿਊਬ ‘ਤੇ ਕਲਿੱਕਸ ਦੀ ਨਹੀਂ ਪ੍ਰਵਾਹ

On Punjab