PreetNama
ਫਿਲਮ-ਸੰਸਾਰ/Filmy

ਬਿੱਗ-ਬੀ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀ ਗੁੱਡ ਨਿਊਜ਼

ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। 11 ਜੁਲਾਈ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਯਾਨੀ ਬਿਗ ਬੀ ਹੁਣ ਠੀਕ ਹਨ। ਬਿੱਗ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲਸਾ ਪਹੁੰਚ ਗਏ ਹਨ।

ਇਸ ਦੀ ਪੁਸ਼ਟੀ ਅਭਿਸ਼ੇਕ ਨੇ ਕੀਤੀ ਹੈ। ਜੁਨੀਅਰ ਬੱਚਨ ਨੇ ਟਵੀਟ ‘ਤੇ ਲਿਖਿਆ, “ਮੇਰੇ ਪਿਤਾ ਦੀ ਤਾਜ਼ਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਉਹ ਘਰ ਆਰਾਮ ਕਰਨਗੇ। ਤੁਹਾਡੀਆਂ ਅਰਦਾਸਾਂ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ।”

Related posts

ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ‘ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ

On Punjab

ਸ਼ਿਲਪਾ ਦੇ ਦੂਜੀ ਵਾਰ ਮਾਂ ਬਣਨ ’ਤੇ ਬਾਲੀਵੁਡ ਸਿਤਾਰਿਆਂ ਨੇ ਇੰਝ ਦਿੱਤੀਆਂ ਵਧਾਈਆਂ

On Punjab

ਪ੍ਰਿਯੰਕਾ ਚੋਪੜਾ ਨੇ 10 ਸਾਲ ਛੋਟੇ ਪਤੀ ਬਾਰੇ ਕਹੀ ਇੰਨੀ ਵੱਡੀ ਗੱਲ

On Punjab