PreetNama
ਸਿਹਤ/Health

ਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ ‘ਤੇ ਲਿਆਓ ਚਮਕ

ਜੇ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਜਾਂ ਚਿਹਰੇ ‘ਤੇ ਝੁਰੜੀਆਂ ਜਾਂ ਕਿੱਲ-ਛਾਈਆਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ ਸਗੋਂ ਘਰ ਵਿੱਚ ਆਪਣੀ ਚਮੜੀ ਦੀ ਦੇਖਭਾਲ ਕਰੋ। ਚਿਹਰੇ ਦੀ ਚਮਕ ਲਈ ਐਲੋਵੇਰਾ ਦਾ ਪ੍ਰਯੋਗ ਕਰੋ। ਐਲੋਵੇਰਾ ‘ਚ ਪਾਏ ਜਾਣ ਵਾਲੇ ਰਸਾਇਣਕ ਤੱਤ ਚਮੜੀ ਦੀਆਂ ਤਿੰਨਾਂ ਪਰਤਾਂ ‘ਚ ਜਾ ਕੇ ਬੈਕਟੀਰੀਆ ਤੇ ਫਾਲਤੂ ਤੇਲ ਨੂੰ ਚਮੜੀ ‘ਚੋਂ ਬਾਹਰ ਕੱਢਦੇ ਹਨ, ਜਿਸ ਨਾਲ ਚਮੜੀ ਦੇ ਰੋਮ ਖੁੱਲ੍ਹ ਜਾਣਗੇ। ਐਲੋਵੇਰਾ ਚਮੜੀ ਦੇ ਮ੍ਰਿਤਕ ਸੈਲਾਂ ਨੂੰ ਹਟਾਕੇ ਨਵੇਂ ਸੈਲ ਬਣਾਉਂਦਾ ਹੈ, ਜਿਸ ਨਾਲ ਚਮੜੀ ਸੁੰਦਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਐਲੋਵੇਰਾ ਦਾ ਪ੍ਰਯੋਗ ਕਰ ਕੇ ਤੁਸੀਂ ਆਪਣੇ ਚਿਹਰੇ ਦੀ ਰੌਣਕ ਨੂੰ ਬਰਕਰਾਰ ਰੱਖ ਸਕਦੇ ਹੋ :
* ਐਲੋਵੇਰਾ ਦਾ ਗੁੱਦਾ ਤੇ ਵੇਸਣ ਮਿਲਾ ਕੇ ਚਿਹਰੇ ‘ਤੇ ਰਾਤ ਨੂੰ ਲੇਪ ਲਾ ਲਓ, ਇਸ ਨਾਲ ਝੁਰੜੀਆਂ ਖਤਮ ਹੋ ਜਾਣਗੀਆਂ।
* ਨਿੰਬੂ ਦੇ ਛਿਲਕਿਆਂ ਨੂੰ ਪੀਸ ਕੇ ਐਲੋਵੇਰਾ ਦੇ ਗੁੱਦੇ ਦੇ ਰਸ ਨਾਲ ਮਿਲਾ ਕੇ ਚਿਹਰੇ ‘ਤੇ ਲਾਉਣ ਨਾਲ ਝੁਰੜੀਆਂ ਮਿਟ ਜਾਂਦੀਆਂ ਹਨ।
* ਮੂੰਹ ‘ਤੇ ਦਾਗ ਹੋਣ ਤਾਂ ਟਮਾਟਰ ਦੇ ਨਾਲ ਐਲੋਵੇਰਾ ਦੇ ਗੁੱਦੇ ਨੂੰ ਮਿਲਾ ਕੇ ਲੇਪ ਲਾਓ, ਕਾਫੀ ਫਰਕ ਦਿਖਾਈ ਦੇਵੇਗਾ।
* ਚੰਦਨ ਦਾ ਬੁਰਾਦਾ, ਜੈਫਲ ਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਲੈ ਕੇ ਐਲੋਵੇਰਾ ਦੇ ਗੁੱਦੇ ਨਾਲ ਪੀਸ ਕੇ ਲੇਪ ਬਣਾ ਕੇ ਲਗਾਓ। ਝੁਰੜੀਆਂ ਤੋਂ ਰਾਹਤ ਮਿਲੇਗੀ।
* ਐਲੋਵੇਰਾ ਦੇ ਗੁੱਦੇ ‘ਚ ਚਿਰੌਂਜੀ ਪੀਸ ਕੇ ਲੇਪ ਲਾਉਣ ਨਾਲ ਚਮੜੀ ਤੋਂ ਝੁਰੜੀਆਂ ਹਟ ਜਾਣਗੀਆਂ।

Related posts

ਝੜਦੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ!

On Punjab

Exercise for mental health: How much is too much, and what you need to know about it

On Punjab

Health & Fitness: ਭੁੱਲ ਜਾਂਦੇ ਹੋ ਸਵੇਰ ਦਾ ਨਾਸ਼ਤਾ ਤਾਂ ਚੁਕਾਉਣੀ ਪੈ ਸਕਦੀ ਹੈ ਵੱਡੀ ਕੀਮਤ

On Punjab