72.05 F
New York, US
May 4, 2025
PreetNama
ਸਮਾਜ/Social

ਬਾਰਸ਼ ਨੇ ਤੋੜਿਆ 44 ਸਾਲਾਂ ਦਾ ਰਿਕਾਰਡ

ਮੀਂਹ ਨੇ ਇਸ ਵਾਰ 44 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗਸਤ ਮਹੀਨੇ ’ਚ ਸਭ ਤੋਂ ਜ਼ਿਆਦਾ ਮੀਂਹ ਪਏ। ਵੇਖਿਆ ਜਾਵੇ ਤਾਂ ਇਹ ਪਿਛਲੇ 44 ਸਾਲਾਂ ’ਚ ਸਭ ਤੋਂ ਵੱਧ ਹਨ। ਉਂਝ ਇਹ ਵੀ ਸੱਚ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਸ਼ ਵੀ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਭਾਰੀ ਮੀਂਹ ਪੈਣ ਕਾਰਨ ਦੇਸ਼ ਦੇ ਕਈ ਹਿੱਸਿਆਂ ’ਚ ਹੜ੍ਹ ਵੀ ਆਏ ਹਨ। 28 ਅਗਸਤ ਤੱਕ 25 ਫ਼ੀਸਦ ਵਾਧੂ ਮੀਂਹ ਰਿਕਾਰਡ ਕੀਤਾ ਗਿਆ ਹੈ। ਅਗਸਤ ਮਹੀਨੇ ’ਚ ਪਏ ਭਾਰੀ ਮੀਂਹ ਨੇ ਪਿਛਲੇ 1983 ਦੇ ਰਿਕਾਰਡ ਨੂੰ ਵੀ ਇਸ ਵਾਰ ਤੋੜ ਦਿੱਤਾ ਹੈ। ਉਸ ਵੇਲੇ 23.8 ਫ਼ੀਸਦ ਵਾਧੂ ਮੀਂਹ ਪਿਆ ਸੀ।

ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅਗਸਤ 1976 ’ਚ 28.4 ਫ਼ੀਸਦ ਵਾਧੂ ਮੀਂਹ ਪਿਆ ਸੀ। ਦੇਸ਼ ’ਚ ਹੁਣ ਤੱਕ ਆਮ ਨਾਲੋਂ 9 ਫ਼ੀਸਦ ਜ਼ਿਆਦਾ ਮੀਂਹ ਪਿਆ ਹੈ। ਬਿਹਾਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਤਾਮਿਲ ਨਾਡੂ, ਗੁਜਰਾਤ ਤੇ ਗੋਆ ’ਚ ਵਾਧੂ ਮੀਂਹ ਪਏ ਹਨ ਜਦਕਿ ਸਿੱਕਮ ’ਚ ਵਧੇਰੇ ਤੋਂ ਜ਼ਿਆਦਾ ਮੀਂਹ ਰਿਕਾਰਡ ਹੋਇਆ ਹੈ।

ਕੇਂਦਰੀ ਜਲ ਕਮਿਸ਼ਨ ਮੁਤਾਬਕ 27 ਅਗਸਤ ਤੱਕ ਦੇਸ਼ ਦੇ ਜਲ ਭੰਡਾਰਾਂ ਦੀ ਹਾਲਤ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੈ। ਕਮਿਸ਼ਨ ਨੇ ਕਿਹਾ ਕਿ ਪਿਛਲੇ 10 ਸਾਲ ਦੇ ਔਸਤਨ ਜਲ ਭੰਡਾਰ ਨਾਲੋਂ ਵੀ ਹਾਲਾਤ ਬਿਹਤਰ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ, ਮਨੀਪੁਰ, ਮਿਜ਼ੋਰਮ ਤੇ ਨਾਗਾਲੈਂਡ ’ਚ ਘੱਟ ਮੀਂਹ ਰਿਕਾਰਡ ਹੋਏ ਹਨ।

Related posts

ਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਅਲਰਟ

On Punjab

ਸਾਬਕਾ ਮੰਤਰੀ ਤੋਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਮੰਗੀ ਫਿਰੌਤੀ, ਕੇਸ ਦਰਜ

On Punjab

UK ਅਤੇ USA ‘ਚ ਭਾਰਤੀ ਅੰਬੈਸੀ ‘ਤੇ ਹਮਲਾ ਕਰਨ ਵਾਲੇ 19 ਖਾਲਿਸਤਾਨੀਆਂ ਦੀ ਪਛਾਣ, NIA ਦੀ ਵੱਡੀ ਕਾਰਵਾਈ, LOC ਜਾਰੀ

On Punjab