PreetNama
ਖਬਰਾਂ/News

ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ

ਫਿਰੋਜ਼ਪੁਰ: ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਕਨਵੀਨਰ ਰੇਸ਼ਮ ਸਿੰਘ ਮਿੱਡਾ ਦੀ ਅਗਵਾਈ ਵਿੱਚ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ। ਜਿਸ ਵਿਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਦੇਸ ਰਾਜ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾਅੜਿਕੀ ਵੀ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਬਹੁਤ ਚਰਚਿਤ ਬਾਜੇਕੇ ਕਾਂਡ ਵਿੱਚ ਕਥਿਤ ਮੁਲਜ਼ਮ ਕਸ਼ਮੀਰ ਲਾਲ ਉੱਪਰ ਐਕਸਰੇ ਰਿਪੋਰਟਾਂ ਦੇ ਆਧਾਰ ਤੇ ਧਾਰਾ 326 ਦਾ ਵਾਧਾ ਕੀਤਾ ਗਿਆ ਹੈ।

ਪਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਫੈਸਲਾ ਹਾਕਮ ਚੰਦ ਦੇ ਪੱਖ ਵਿੱਚ ਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨਾ ਤਾਂ ਉਹ ਜਗ੍ਹਾ ਦਿਵਾ ਰਿਹਾ ਹੈ ਅਤੇ ਨਾ ਹੀ ਦੁਕਾਨ ਦਾ ਸਾਮਾਨ ਅਤੇ ਨਾ ਹੀ ਢਾਹੇ ਗਏ ਮਲਬੇ ਦਾ ਮੁਆਵਜ਼ਾ ਦਿਵਾਇਆ ਜਾ ਰਿਹਾ ਹੈ। ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਮੁਲਜ਼ਮ ਕਸ਼ਮੀਰ ਲਾਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਨਾ ਕਰਕੇ ਪ੍ਰਸ਼ਾਸਨ ਸ਼ਰੇਆਮ ਉਨ੍ਹਾਂ ਦੀ ਪਿੱਠ ਥਾਪੜ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਅੱਜ ਉਨ੍ਹਾਂ ਦੇ ਵਲੋਂ ਡੀਐਸਪੀ ਗੁਰੂਹਰਸਹਾਏ ਨਾਲ ਗੱਲਬਾਤ ਕਰਨ ਉਪਰੰਤ ਡੀਐਸਪੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਅੰਦਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਕਾਰਵਾਈ ਨਾ ਹੋਈ, ਤਾਂ ਜਲਦੀ ਹੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਚੰਦ ਬਾਜੇਕੇ, ਭਾਗ ਸਿੰਘ, ਤੇਜ ਸਿੰਘ ਸ਼ਰਮਾ, ਵੀਰ ਦਵਿੰਦਰ ਸ਼ਰੀਹ ਵਾਲਾ ਬਰਾੜ, ਹਰਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Related posts

ਅੰਮ੍ਰਿਤਸਰ ‘ਚ ਹੋਏ ਧਮਾਕੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਜੀਪੀ, ਕਿਹਾ- ਪੁਲਿਸ ਹਰ ਐਂਗਲ ਤੋਂ ਕਰ ਰਹੀ ਹੈ ਜਾਂਚ

On Punjab

ਜੰਮੂ-ਕਸ਼ਮੀਰ ਦੇ ਬਟਾਗੁੰਡ ਤਰਾਲ ‘ਚ ਅੱਤਵਾਦੀ ਹਮਲਾ, ਗੈਰ-ਕਸ਼ਮੀਰੀ ਨਾਗਰਿਕ ਨੂੰ ਬਣਾਇਆ ਸ਼ਿਕਾਰ; ਗੰਭੀਰ ਰੂਪ ਨਾਲ ਜ਼ਖ਼ਮੀ ਅੱਤਵਾਦੀਆਂ ਨੇ ਇਹ ਹਮਲਾ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ‘ਚ ਸੁਰੰਗ ਬਣਾ ਰਹੇ ਮਜ਼ਦੂਰਾਂ ਦੇ ਕੈਂਪ ‘ਤੇ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਸਾਰੇ ਨੇਤਾਵਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਸੀ।

On Punjab

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਹਜ਼ਾਰੀਬਾਗ ਸਕੂਲ ਦੇ ਪ੍ਰਿੰਸੀਪਲ ਤੋਂ ਪੁੱਛ ਪੜਤਾਲ ਗੁਜਰਾਤ ਦੇ ਦੋ ਪ੍ਰਾਈਵੇਟ ਸਕੂਲਾਂ ’ਚ ਪੁੱਜੀਆਂ ਸੀਬੀਆਈ ਦੀਆਂ ਟੀਮਾਂ

On Punjab