PreetNama
ਖਬਰਾਂ/News

ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ

ਫਿਰੋਜ਼ਪੁਰ: ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਕਨਵੀਨਰ ਰੇਸ਼ਮ ਸਿੰਘ ਮਿੱਡਾ ਦੀ ਅਗਵਾਈ ਵਿੱਚ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ। ਜਿਸ ਵਿਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਦੇਸ ਰਾਜ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾਅੜਿਕੀ ਵੀ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਬਹੁਤ ਚਰਚਿਤ ਬਾਜੇਕੇ ਕਾਂਡ ਵਿੱਚ ਕਥਿਤ ਮੁਲਜ਼ਮ ਕਸ਼ਮੀਰ ਲਾਲ ਉੱਪਰ ਐਕਸਰੇ ਰਿਪੋਰਟਾਂ ਦੇ ਆਧਾਰ ਤੇ ਧਾਰਾ 326 ਦਾ ਵਾਧਾ ਕੀਤਾ ਗਿਆ ਹੈ।

ਪਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਫੈਸਲਾ ਹਾਕਮ ਚੰਦ ਦੇ ਪੱਖ ਵਿੱਚ ਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨਾ ਤਾਂ ਉਹ ਜਗ੍ਹਾ ਦਿਵਾ ਰਿਹਾ ਹੈ ਅਤੇ ਨਾ ਹੀ ਦੁਕਾਨ ਦਾ ਸਾਮਾਨ ਅਤੇ ਨਾ ਹੀ ਢਾਹੇ ਗਏ ਮਲਬੇ ਦਾ ਮੁਆਵਜ਼ਾ ਦਿਵਾਇਆ ਜਾ ਰਿਹਾ ਹੈ। ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਮੁਲਜ਼ਮ ਕਸ਼ਮੀਰ ਲਾਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਨਾ ਕਰਕੇ ਪ੍ਰਸ਼ਾਸਨ ਸ਼ਰੇਆਮ ਉਨ੍ਹਾਂ ਦੀ ਪਿੱਠ ਥਾਪੜ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਅੱਜ ਉਨ੍ਹਾਂ ਦੇ ਵਲੋਂ ਡੀਐਸਪੀ ਗੁਰੂਹਰਸਹਾਏ ਨਾਲ ਗੱਲਬਾਤ ਕਰਨ ਉਪਰੰਤ ਡੀਐਸਪੀ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਅੰਦਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਕਾਰਵਾਈ ਨਾ ਹੋਈ, ਤਾਂ ਜਲਦੀ ਹੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਕਮ ਚੰਦ ਬਾਜੇਕੇ, ਭਾਗ ਸਿੰਘ, ਤੇਜ ਸਿੰਘ ਸ਼ਰਮਾ, ਵੀਰ ਦਵਿੰਦਰ ਸ਼ਰੀਹ ਵਾਲਾ ਬਰਾੜ, ਹਰਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Related posts

FIR ਦੇ ਲੇਖਕ ਨੇ Kapil Sharma Show ਨੂੰ ਕਿਹਾ ਸਭ ਤੋਂ ਖਰਾਬ, ਕਿਹਾ- ‘ਕਪਿਲ ਨਹੀਂ ਦੂਜੇ ਕਿਰਦਾਰ ਚਲਾ ਰਹੇ ਹਨ ਸ਼ੋਅ’ ਸ਼ੋਅ ਤੋਂ ਇਲਾਵਾ ਅਮਿਤ ਆਰੀਅਨ ਨੇ ਕਪਿਲ ਸ਼ਰਮਾ ‘ਤੇ ਵੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਕਪਿਲ ਇਕੱਲੇ ਸ਼ੋਅ ਨਹੀਂ ਚਲਾ ਰਹੇ ਹਨ। ਉਹ ਆਪਣੀ ਕਾਸਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਸ ਨੇ ਕਿਹਾ, “ਜੇਕਰ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੋਅ ਕਪਿਲ ਦੁਆਰਾ ਨਹੀਂ ਬਲਕਿ ਹੋਰ ਕਿਰਦਾਰਾਂ ਦੁਆਰਾ ਚਲਾਇਆ ਜਾ ਰਿਹਾ ਹੈ।

On Punjab

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024

On Punjab

ਚੀਨ ਵੱਲੋਂ ਭਾਰਤੀ ਸਰਹੱਦ ਨੇੜੇ ਬ੍ਰਹਮਪੁੱਤਰ ਉੱਤੇ ਡੈਮ ਬਣਾਉਣ ਨੂੰ ਮਨਜ਼ੂਰੀ

On Punjab